ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਚਰਖਾ ਬੋਲੇ ਸਾਈਂ ਸਾਈਂ,
ਬਇੜ ਬੋਲੇ ਤੂੰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਨਾਹੀਂ ਸਭ ਤੂੰ।
(68)
ਚਰਖਾ ਮੇਰਾ ਰੰਗਲੜਾ ਰੰਗ ਲਾਲੁ।
ਜੇਵਡੁ ਚਰਖਾ ਤੇਵਡੁ ਮੁੰਨੇ,
ਹੁਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆਂ ਹਾਲੁ।
ਜੇਵਡ ਚਰਖਾ ਤੇਵਡੁ ਘੁਮਾਇਣ,
ਸੱਭੇ ਆਈਆਂ ਸੀਸ ਗੁੰਦਾਇਣ,
ਕਾਈ ਨ ਆਈਆਂ ਹਾਲ ਵੰਡਾਇਣ,
ਹੁਣ ਕਾਈ ਨੇ ਚਲਦੀ ਨਾਲੁ।
ਵੱਛੇ ਖਾਧਾ ਗੋੜ੍ਹਾ ਵਾੜਾ,
ਸੱਭੇ ਲੜਦਾ ਵੇੜ੍ਹਾ ਪਾੜਾ।
ਮੈਂ ਕੀ ਫੇੜਿਆ ਵੇਹੜੇ ਦਾ ਨੀਂ,
ਸਭ ਪਈਆਂ ਮੇਰੇ ਖਿਆਲੂ।
ਜੇਵਡੁ ਚਰਖਾ ਤੇਵਡੁ ਪੱਛੀ,
ਮਾਪਿਆਂ ਮੇਰਿਆਂ ਸਿਰ ਤੇ ਰੱਖੀ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹਰਿ ਦਮ ਨਾਮੁ ਸਮਾਲੁ।
(69)
ਚਾਰੇ ਪੱਲੂ ਚੋਲੜੀ,
ਨੈਣ ਰੋਂਦੀ ਦੇ ਭਿੰਨੇ।
ਕੱਤਿ ਨ ਜਾਣਾਂ ਪੂਣੀਆਂ,
ਦੋਸ ਦੇਨੀਆਂ ਮੁੰਨੇ।
43