ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਵਣੁ ਆਵਣੁ ਕਹਿ ਗਏ,
ਮਾਹਿ ਬਾਰਾਂ ਪੁੰਨੇ।

ਇੱਕ ਅਨ੍ਹੇਰੀ ਕੋਠੜੀ,
ਦੂਜੇ ਮਿੱਤਰ ਵਿਛੁੰਨੇ।

ਕਾਲੇ ਹਰਨਾਂ ਚਰ ਗਇਓਂ।
ਸ਼ਾਹ ਹੁਸੈਨ ਦੇ ਬੰਨੇ।

ਪਾਠਾਂਤਾਰ ਕਾਫੀ (69)



ਚਾਰੇ ਪੱਲੇ ਚੂਨੜੀ, ਨੈਣ ਰੋਂਦੀ ਦੇ ਭਿੰਨੇ,
ਆਵਣ ਆਵਣ ਕਹਿ ਗਏ,
ਮਾਹੁ ਬਾਰਾਂ ਪੁੰਨੇ।
ਕੱਤ ਨਾ ਜਾਣਾ ਪੂਣੀਆਂ,
ਦੋਸ਼ ਦੇਂਦੀ ਹਾਂ ਮੁੰਨੇ।
ਲਿਖਣਹਾਰਾ ਲਿਖ ਗਇਆ,
ਕੀ ਹੋਂਦਾ ਰੁੰਨੇ।
ਇੱਕ ਹਨੇਰੀ ਕੋਠੜੀ,
ਦੂਜਾ ਮਿੱਤਰ ਵਿਛੁੰਨੇ।
ਕਾਲਿਆ ਹਰਨਾ ਚਰ ਗਇਓਂ
ਸ਼ਾਹ ਹੁਸੈਨ ਦੇ ਬੰਨੇ।

(70)



ਚੂਹੜੀ ਹਾਂ ਦਰਬਾਰ ਦੀ।

ਧਿਆਨੁ ਦੀ ਛਜੁਲੀ ਗਿਆਨ ਦਾ ਝਾੜੂ,
ਕਾਮ ਕਰੋਧ ਨਿਤ ਝਾੜਦੀ।

ਕਾਜ਼ੀ ਜਾਣੇ ਸਾਨੂੰ ਹਾਕਮ ਜਾਣੇ,
ਸਾਥੇ ਫ਼ਾਰਖਤੀ ਵੈਗਾਰ ਦੀ।

ਮੱਲ ਜਾਣੇ ਘਰ ਮਹਿਤਾ ਜਾਣੈ,
ਮੈਂ ਟਹਿਲ ਕਰਾਂ ਸਰਕਾਰ ਦੀ।

44