ਇਹ ਸਫ਼ਾ ਪ੍ਰਮਾਣਿਤ ਹੈ
ਕਹੈ ਹੁਸੈਨ ਫ਼ਕੀਰ ਨਿਮਾਣਾ,
ਤਲਬ ਤੇਰੇ ਦੀਦਾਰ ਦੀ।
(71)
ਚੋਰ ਕਰਨ ਨਿਤ ਚੋਰੀਆਂ
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਈਂ ਦੇ ਨਾਮ ਦੀ।
ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ
ਮਿਹਰਾਂ ਨੂੰ ਪਿੰਡ ਗਰਾਂਵ ਦੀ।
ਇੱਕ ਬਾਜ਼ੀ ਪਾਈ ਆ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡਿ ਖੇਡਿ ਘਰ ਆਂਵਦੀ।
ਲੋਕ ਕਰਨ ਲੜਾਈਆਂ,
ਸ਼ਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖਾਕ ਸਮਾਂਵਦੀ।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਤੁਸੀਂ ਨ ਕੋਈ ਆਖੋ ਪੀਰ ਹੈ,
ਅਸਾਂ ਕੂੜੀ ਗੱਲ ਨਾ ਭਾਂਵਦੀ।
(72)
ਚੰਦੀਂ ਹਜ਼ਾਰ ਆਲਮੁ ਤੂੰ ਕੇਹੜੀਆਂ ਕੁੜੇ
ਚਰੇਂਦੀ ਆਈ ਲੇਲੜੇ,
ਤੁਮੇਂਦੀ ਉੱਨ ਕੁੜੇ।
ਉੱਚੀ ਘਾਟੀ ਚੜ੍ਹਦਿਆਂ,
ਤੇਰੇ ਕੰਢੇ ਪੈਰ ਮੜੇ।
45