ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਝੂਠਾ ਸਭ ਬਿਉਹਾਰ।
(75)
ਜਾਗ ਨਾ ਲਧੀਆ ਸੁਣ ਜਿੰਦੂ,
ਹੱਭੋ ਵਿਹਾਣੀ ਰਾਤ।
ਇਸ ਦਮ ਦਾ ਵੋ ਕੀ ਭਰਵਾਸਾ,
ਰਹਿਨ ਸਰਾਈਂ ਰਾਤ।
ਵਿਛੁੜੇ ਤਨ ਮਨੁ ਬਹੁੜ ਨ ਮੇਲਾ,
ਜਿਉਂ ਤਰਵਰ ਤੁੱਟੇ ਪਾਤ॥
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਇ ਗਈ ਪਰਭਾਤ।
(76)
ਜਾ ਜੀਵੈਂ ਤਾਂ ਡਰਦਾ ਰਹੁ ਵੋ।
ਬਾਂਦਰ ਬਾਜ਼ੀ ਕਰੈ ਬਜ਼ਾਰੀ,
ਸਹਿਲ ਨਹੀਂ ਉਥੇ ਲਾਵਨ ਯਾਰੀ,
ਰਹੁ ਵੇ ਅਡਕ ਵਛੇੜਾ ਅਨਾੜੀ,
ਕੱਢ ਨਾ ਗਰਦਨ ਸਿੱਧਾ ਵਹੁ ਵੋ।
ਨੇਹੀ ਸਿਰ ਤੇ ਨਾਉਂ ਧਰਾਵਨ
ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਣ,
ਗੱਲ੍ਹਿ ਨਾ ਤੈਨੂੰ ਬਣਦੀ ਓਹੁ ਵੋ।
ਦਰ ਮੈਦਾਨ ਮੁਹੱਬਤ ਜਾਤੀ,
ਸਹਿਲ ਨਹੀਂ ਉੱਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੇ ਕਾਤੀ,
ਮੁਢ ਕਲੇਜੇ ਦੇ ਅੰਦਰਿ ਡਹੁ ਵੋ।
47