ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਸਲੀ ਇਸ਼ਕ ਮਿੱਤਰਾਂ ਦਾ ਏਹਾ,
ਪਹਲੇ ਮਾਰ ਮੁਕਾਵਨ ਦੇਹਾ,
ਸਹਲ ਨਹੀਂ ਉੱਥੇ ਲਾਵਨ ਨੇਹਾ,
ਜੇ ਲਇਓ ਤਾਂ ਕਿਸੇ ਨਾ ਕਹੁ ਵੋ।

ਤਉ ਬਾਝੁ ਸਭ ਝੂਠੀ ਬਾਜ਼ੀ,
ਕੂੜੀ ਦੁਨੀਆਂ ਫਿਰੇ ਗਮਾਜ਼ੀ,
ਨੇਹੁੰ ਹਕੀਕਤ ਘਿੰਨ ਮਿਜਾਜ਼ੀ,
ਦੋਵੇਂ ਗੱਲਾਂ ਸੁਟਿ ਨ ਬਹੁ ਵੋ।

ਕਹੈ ਹੁਸੈਨ ਫ਼ਕੀਰ ਗਦਾਈ,
ਦਮ ਨਾ ਮਾਰੇ ਬੇ ਪਰਵਾਹੀ,
ਸੋ ਜਾਣੈ ਜਿਨਿ ਆਪੇ ਲਾਈ,
ਅਹੁ ਵੇਖ ਜਾਂਵੀ ਆਏ ਅਹੁ ਵੋ।

(77)ਜਿਸ ਨਗਰੀ ਠਾਕੁਰ ਜਸੁ ਨਾਹੀਂ,
ਸੋ ਕਾਕੁਰ ਕੂਕਰ ਬਸਤੀ ਹੈ।
ਅੱਗਰ-ਚੰਦਨ ਕੀ ਸਾਰੁ ਨਾ ਜਾਣੇ,
ਪਾਥਰ ਸੇਤੀ ਘਸਤੀ ਹੈ।

ਛੈਲਾਂ ਸੇਤੀ ਘੁੰਘਟ ਕਾਢੇ,
ਬੈਲਾਂ ਸੇਤੀ ਹਸਤੀ ਹੈ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਵਾ ਸੇਰ ਕੀ ਮਸਤੀ ਹੈ।

(78)ਜਿਤੁ ਵਲਿ ਮੈਂਡਾ ਮਿੱਤਰ ਪਿਆਰਾ।
ਉਥੇ ਵੰਝ ਆਖੀ ਮੈਂਡੀ ਆਜਜ਼ੀ ਵੋ।

ਜੋਗਣਿ ਹੋਵਾਂ ਧੂਹਾਂ ਪਾਵਾਂ

48