ਇਹ ਸਫ਼ਾ ਪ੍ਰਮਾਣਿਤ ਹੈ
ਤੇਰੇ ਕਾਰਣਿ ਮੈਂ ਮਰ ਜਾਵਾਂ,
ਤੈਂ ਮਿਲਿਆ ਮੇਰੀ ਤਾਜ਼ਗੀ ਵੋ।
ਰਾਤੀ ਦਰਦੁ ਦਿਹੈਂ ਦਰਮਾਂਦੀ,
ਮਰਨ ਅਸਾਡਾ ਵਾਜਬੀ ਵੋ।
ਲਿਟਾਂ ਖੋਲਿ ਗਲੇ ਵਿੱਚ ਪਾਈਆਂ,
ਮੈਂ ਬੈਰਾਗਣਿ ਆਦਿ ਦੀ ਵੋ।
ਜੰਗਲ ਬੇਲੇ ਫਿਰਾਂ ਢੂੰਢੇਦੀ,
ਕੂਕ ਨਾ ਸਕਾਂ ਮਾਰੀ ਲਾਜ ਦੀ ਵੋ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਰਾਤੀਂ ਦਿਹੇਂ ਮੈਂ ਜਾਗਦੀ ਵੋ।
(79)
ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ,
ਅਨੀ ਹੋ ਮਾਂ ਦੋਸ਼ ਕਹਾਰਾਂ ਨੂੰ।
ਕੋਲੋਂ ਤੈਂਡੇ ਵਾਹੀ ਲਡਿ ਲਡਿ ਚਲੇ,
ਤੈਂ ਅਜੇ ਨਾ ਬੱਧਾ ਭਾਰਾਂ ਨੂੰ।
ਇੱਕ ਲਡਿ ਚਲੇ ਇੱਕ ਬੰਨ੍ਹ ਬੈਠੇ,
ਕਉਣ ਉਠਾਇ ਸਾਡਿਆਂ ਭਾਰਾਂ ਨੂੰ।
ਸਿਰ ਤੇ ਮਾਉਤ ਖੜੀ ਪੁਕਾਰੇ,
ਮਨ ਲੋਚੇ ਬਾਗੁ ਬਹਾਰਾਂ ਨੂੰ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਕੋਈ ਮੁੜਿ ਸਮਝਾਵੇ ਇਨ੍ਹਾਂ ਯਾਰਾਂ ਨੂੰ।
(80)
ਅਨੀ ਜਿੰਦੇ ਮੈਂਡੜੀਏ
ਤੇਰੇ ਨਲੀਆਂ ਦਾ ਵਖਤੁ ਵਿਹਾਣਾ।
49