ਇਹ ਸਫ਼ਾ ਪ੍ਰਮਾਣਿਤ ਹੈ
ਰਾਤੀਂ ਕੱਤੈਂ ਦਿਨੀਂ ਅਟੇਰੈਂ
ਗੋਸ਼ੇ ਲਾਇਓ ਤਾਣਾ।
ਕੋਈ ਜੋ ਤੰਦ ਪਈ ਅਵੱਲੀ,
ਸਾਹਿਬ ਮੂਲ ਨ ਭਾਣਾ।
ਚੀਰੀ ਆਈ ਢਿਲ ਨ ਕਾਈ,
ਕਿਆ ਰਾਜਾ ਕਿਆ ਰਾਣਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਡਾਢੇ ਦਾ ਰਾਹੁ ਨਿਮਾਣਾ।
ਪਾਠਾਂਤਰ ਕਾਫੀ (80)
ਜਿੰਦੇ ਮੈਂਡਰੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ।
ਰਾਤੀਂ ਕੱਤੇਂ ਰਾਤੀਂ ਅਟੇਰੈਂ,
ਗੋਸ਼ੇ ਲਾਇਓ ਤਾਣਾ।
ਕੋਈ ਜੁ ਤੰਦ ਅਵੱਲਾ ਪੈ ਗਇਆ,
ਸਾਹਿਬ ਮੂਲ ਨਾ ਭਾਣਾ।
ਚਾਰ ਦਿਹਾੜੇ ਗੋਇਲ ਵਾਸਾ,
ਉੱਠ ਚੜ੍ਹਦਾ ਪੱਛੋਤਾਣਾ।
ਚੀਰੀ ਆਈ ਢਿੱਲ ਨ ਕਰਸੀ,
ਕੀ ਰਾਜਾ ਕੀ ਰਾਣਾ।
ਕਿਸੇ ਨਵਾਂ ਕਿਸੇ ਪੁਰਾਣਾ,
ਕਿਸੇ ਅੱਧੋ ਰਾਣਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਨ ਮਸਲਤ ਉਠ ਜਾਣਾ।
(81)
ਜੈਤੀ ਜੇਤੀ ਦੁਨੀਆਂ ਰਾਮ ਜੀ,
ਤੇਰੇ ਕੋਲੋਂ ਮੰਗਦੀ।