ਇਹ ਸਫ਼ਾ ਪ੍ਰਮਾਣਿਤ ਹੈ
ਕੂੰਡਾ ਦੇਈਂ ਸੋਟਾ ਦੇਈਂ,
ਕੋਠੀ ਦੇਈਂ ਭੰਗ ਦੀ।
ਸਾਫ਼ੀ ਦੇਈਂ ਮਿਰਚਾਂ ਦੇਈਂ,
ਬੇਮਿਣਤੀ ਦੇਈਂ ਰੰਗ ਦੀ।
ਪੋਸਤ ਦੇਈਂ ਬਾਟੀ ਦੇਈਂ,
ਚਾਟੀ ਦੇਈਂ ਖੰਡ ਦੀ।
ਗਿਆਨ ਦੇਈਂ ਧਿਆਨ ਦੇਈਂ,
ਮਹਿਮਾ ਸਾਧੂ ਸੰਗ ਦੀ,
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਇਹ ਦੁਆਇ ਮਲੰਗ ਦੀ।
(82)
ਜੋਬਨ ਗਇਆ ਤਾਂ ਘੋਲਿਆ,
ਰੱਬਾ ਤੇਰੀ ਮਿਹਰ ਨਾ ਜਾਵੇ।
ਆਇਆ ਸਾਵਣਿ ਮਨ ਪਰਚਾਵਣੁ,
ਸਈਆਂ ਖੇਡਣ ਸਾਵੇਂ।
ਨੈਂ ਭੀ ਡੂੰਘੀ ਤੁਲਾ ਪੁਰਾਣਾ,
ਮਉਲਾ ਪਾਰ ਲੰਘਾਵੇ।
ਇਕਨਾਂ ਵੱਟੀਆਂ ਪੂਣੀਆਂ,
ਇੱਕ ਸੂਤ ਵਣਾਵੇ।
ਇੱਕ ਕੰਤਾਂ ਬਾਝ ਵਿਚਾਰੀਆਂ,
ਇਕਨਾ ਢੋਲ ਕਲਾਵੇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਝੂਠੇ ਬੰਨ੍ਹਦੇ ਨੀਂ ਦਾਵੇ।
(83)
ਝੂਮੇ ਝੂਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ।
ਵੇਹੜੇ ਦੇ ਵਿਚ ਨਦੀਆਂ ਵਗਣਿ,
51