ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੇੜੇ ਲੱਖ ਹਜ਼ਾਰ।
ਕੇਤੀ ਇਸ ਵਿੱਚ ਡੁਬਦੀ ਡਿਠੀ,
ਕੇਤੀ ਲੰਘੀ ਪਾਰਿ।

ਇਸ ਵੇਹੜੇ ਦੇ ਨੌਂ ਦਰਵਾਜੇ,
ਦਸਵੇਂ ਕੁਫਲ ਚੜ੍ਹਾਈ।
ਤਿਸੁ ਦਰਵਾਜ਼ੇ ਦੀ ਮਹਿਰੁਮ ਨਾਹੀਂ,
ਜਿਤੁ ਸ਼ਹੁ ਆਵਹਿ ਜਾਈ।

ਵੇਹੜੇ ਦੇ ਵਿਚਿ ਆਲਾ ਸੋਹੇ,
ਆਲੇ ਦੇ ਵਿਚਿ ਤਾਕੀ।
ਤਾਕੀ ਦੇ ਵਿੱਚ ਸੇਜ ਵਿਛਾਵਾਂ,
ਆਪਣੇ ਪੀਆ ਸੰਗਿ ਰਾਤੀ।

ਇਸ ਵੇਹੜੇ ਵਿੱਚ ਮਕਨਾ ਹਾਥੀ,
ਸੰਗਲ ਨਾਲ ਖਹੇੜੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਗਦਿਆਂ ਕਉਣ ਛੇੜੇ।

(84)ਟੁਕ ਬੂਝ ਮਨ ਮੈ ਕਉਣ ਹੈ,
ਸਭ ਦੇਖੁ ਆਵਾਗਉਣ ਹੈ।
ਮਨ ਅਉਰ ਹੈ ਤਨ ਅਉਰ ਹੈ,
ਮਨ ਕਾ ਵਸੀਲਾ ਪਉਣ ਹੈ।
ਤੂੰ ਕੇਹਾ ਲੁਭਾਣਾ ਪਾਪ ਕੋ,
ਤੈਂ ਸਹੀ ਕੀ ਕੀਆ ਆਪ ਕੋ।

ਇਕ ਸ਼ਾਹ ਹੁਸੈਨ ਫ਼ਕੀਰ ਹੈ,
ਤੁਸੀਂ ਨ ਆਖੋ ਪੀਰ ਹੈ।
ਜਗ ਚਲਦਾ ਦੇਖ ਵਹੀਰ ਹੈ।

52