ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/57

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸਭ ਸਈਆਂ ਗੁਣਵੰਤੀਆਂ,
ਤਾਰੀਂ ਰੱਬਾ ਵੇ ਮੈਂ ਔਗਣਿਆਰੀ।
ਭੇਜੀ ਸੀ ਜਿਸ ਬਾਤ ਨੋ ਪਿਆਰੀ ਰੀ,
ਸਾਈ ਬਾਤ ਵਿਸਾਰੀ।
ਰਲ ਮਿਲ ਸਈਆਂ ਦਾਜ ਰੰਗਾਇਆ ਪਿਆਰੀ ਰੀ,
ਮੈਂ ਰਹੀ ਕੁਆਰੀ।
ਅੰਗਣ ਕੂੜਾ ਵੱਤ ਗਇਆ,
ਮੁੜ ਦੇਹਿ ਬੁਹਾਰੀ।
ਭੈ ਸਾਈਂ ਦੇ ਪਰਬਤ ਡਰਦੇ,
ਮੈਂ ਕਵਣ ਵਿਚਾਰੀ।
ਕਹੈ ਹੁਸੈਨ ਸਹੇਲੀਓ,
ਅਮਲਾਂ ਬਾਝਿ ਖੁਆਰੀ।

(88)



ਤਿਨ੍ਹਾਂ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲ।
ਸੋਹਣੀ ਸੂਰਤਿ ਦਿਲਬਰ ਵਾਲੀ,
ਰਹੀ ਅੱਖੀਂ ਵਿਚਿ ਗੱਲਿ।

ਇਕੁ ਪਲ ਸੱਜਣ ਜੁਦਾ ਨਾ ਥੀਵੇ,
ਬੈਠਾ ਅੰਦਰਿ ਮੱਲਿ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਚਲਣਾ ਅਜੁ ਕਿ ਕੱਲ।

(89)



ਤੇਰੀ ਸ਼ਹੁ ਰਾਵਣ ਦੀ ਵੇਰਾ,
ਸੁਤੀ ਹੈਂ ਤਾਂ ਜਾਗ,
ਮੋਢੇ ਤੇਰੇ ਦੋਇ ਜਣੇਂ,
ਲਿਖਦੇ ਨੀ ਐਬ ਸਵਾਬ।

ਇਹ ਵੇਲਾ ਨ ਲਹਿਸੇਂਂ ਕੁੜੀਏ,
ਥੀਸੇਂ ਤੂੰ ਬਹੁਤ ਖਰਾਬ।

55