ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜਾਗਨਿ ਕੀ ਬਿਧਿ ਸੋ ਲਹੈ,
ਜਿਸ ਅੰਤਰ ਲਾਗੀ।
ਕਹੈ ਹੁਸੈਨ ਸਹੇਲੀਓ,
ਸਹੁ ਕਿਤ ਬਿਧਿ ਪਈਐ।
ਕਰਿ ਸਾਹਿਬ ਦੀ ਬੰਦਗੀ,
ਰੈਣਿ ਜਾਗ੍ਰਿਤ ਰਹੀਐ।
(97)
ਦਰਦ ਵਿਛੋੜੇ ਦਾ ਹਾਲ, ਨੀ ਮੈਂ ਕੈਨੂੰ ਆਖਾਂ
ਸੂਲਾਂ ਮਾਰ ਦੀਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖਿਆਲ
ਨੀ ਮੈਂ ਕੈਨੂੰ ਆਖਾਂ।
ਸੂਲਾਂ ਦੀ ਰੋਟੀ, ਦੁੱਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ ਨੀ,
ਮੈਂ ਕੈਨੂੰ ਆਖਾਂ।
ਜੰਗਲ ਜੰਗਲ ਫਿਰਾਂ ਢੂੰਡੇਂਦੀ,
ਅਜੇ ਨਾ ਆਇਆ ਮਹੀਂਵਾਲ ਨੀ,
ਮੈਂ ਕੈਨੂੰ ਆਖਾਂ।
ਰਾਂਝਣ ਰਾਂਝਣ ਫਿਰਾਂ ਢੂੰਡੇਂਦੀ,
ਰਾਂਝਣ ਮੇਰੇ ਨਾਲ
ਨੀ ਮੈਂ ਕੈਨੂੰ ਆਖਾਂ।
ਕਹੇ ਹੁਸੈਨ ਫ਼ਕੀਰ ਸਾਈਂ ਦਾ,
ਵੇਖ ਨਿਮਾਣਿਆਂ ਦਾ ਹਾਲ
ਨੀ ਮੈਂ ਕੈਨੂੰ ਆਖਾਂ।
(98)
ਦਿਹੁੰ ਲੱਥਾਂ ਹੀ ਹਰਟ ਨ ਗੇੜ ਨੀਂ।
ਸਈਆਂ ਨਾਲ ਘਰਿ ਵੰਞ ਸਵੇਰੇ,
ਕੂੜੇ ਝੇੜੁ ਨਾ ਝੇੜਿ ਨੀਂ।
ਇਕਨਾਂ ਭਰਿਆ ਇੱਕ ਭਰ ਗਈਆਂ
ਇਕਨਾਂ ਨੂੰ ਭਈ ਅਵੇਰ ਨੀਂ
59