ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿੱਛੋਂ ਦੀ ਪਛਤਾਸੇਂ ਕੁੜੀਏ,
ਜਦੂੰ ਪਉਸੀਆ ਘੁੰਮਣ ਘੇਰ ਨੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਇੱਥੇ ਵਤਿ ਨਹੀਂ ਆਵਣਾ ਫੇਰਿ ਨੀਂ।

(99)ਦੁਨੀਆਂ ਜੀਵਣ ਚਾਰ ਦਿਹਾੜੇ,
ਕਉਣ ਕਿਸੇ ਨਾਲ ਰੁੱਸੇ।
ਜਿਹ ਵੱਲ ਵੰਜਾਂ ਮਉਤ ਤਿਤੈ ਵਲੂ,
ਜੀਵਣ ਕੋਈ ਨਾ ਦੱਸੇ।

ਸਰਪਰਿ ਲੱਦਣਾ ਏਸ ਜਹਾਨੋ,
ਰਹਿਣਾ ਨਾਹੀਂ ਕਿਸੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੇਂਦੜੀ ਰੱਸੇ।

(100)ਦੁਨੀਆਂ ਤਾਲਬ ਮਤਲਬ ਦੀ ਵੋ,
ਸੱਚ ਸੁਣ ਵੋ ਫ਼ਕੀਰਾ।

ਮਤਲਬ ਆਵੇ ਮਤਲਬ ਜਾਵੇ,
ਮਤਲਬ ਪੂਜੇ ਗੁਰ ਪੀਰਾ।
ਮਤਲਬ ਪਹਨਾਵੈ, ਮਤਲਬ ਖਿਲਾਵੈ,
ਮਤਲਬ ਪਿਲਾਵੈ ਨੀਰਾ।

ਕਹੈ ਹੁਸੈਨ ਜਿਨ ਮਤਬਲ ਛੋਡਿਆ,
ਸੋ ਮੀਰਨ ਸਿਰ ਮੀਰਾ।

(101)ਦੁਨੀਆਂ ਤੋਂ ਮਰ ਜਾਵਣ,
ਵਤ ਨਾ ਆਵਣਾ।

60