ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾਠਾਂਤਾਰ(102)

ਨਾਲ ਸੱਜਣ ਦੇ ਰਹੀਏ,
ਝਿੜਕਾਂ ਝੰਬਾਂ ਤੇ ਤਕਸੀਰਾਂ
ਸੋ ਭੀ ਸਿਰ ਤੇ ਸਹੀਏ।
ਜੇ ਸਿਰ ਕੱਟ ਲੈਣ ਧੜ ਨਾਲੋਂ,
ਤਾਂ ਭੀ ਆਹ ਨ ਕਹੀਏ।
ਚੰਦਨ ਰੁੱਖ ਲੱਗਾ ਵਿੱਚ ਵਿਹੜੇ,
ਜ਼ੋਰ ਧਿਙਾਂਣੇ ਖਹੀਏ।
ਮਰਣ ਮੂਲ ਤੇ ਜੀਵਣ ਲਾਹਾ,
ਦਿਲਗੀਰੀ ਕਿਉਂ ਰਹੀਏ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਰੱਬ ਦਾ ਦਿੱਤਾ ਸਹੀਏ।

(103)


ਨਿਮਾਣਿਆਂ ਦੀ ਰੱਬਾ ਰੱਬਾ ਹੋਈ।

ਭਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਲੋਈ।

ਦਰਗਹਿ ਵਿੱਚ ਸੁਹਾਗਣਿ ਸਾਈ,
ਜੋ ਖੁਲਿ ਖੁਲਿ ਨਚ ਖਲੋਈ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਾਂ ਦਰ ਲਹਸੇ ਢੋਈ।

(104)



ਨੀ ਅਸੀਂ ਆਉ ਖਿਡਾਹਾਂ ਲੁਡੀ।
ਨਉ ਤਾਰੁ ਡੋਰ ਗੁੱਡੀ ਦੀ,
ਅਸੀਂ ਲੈ ਕਰ ਹਾਂ ਉੱਡੀ।

ਸਾਜਨ ਦੇ ਹੱਥ ਡੋਰ ਅਸਾਡੀ
ਮੈਂ ਸਾਜਨ ਦੀ ਗੁੱਡੀ।

62