ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਵੇਲੇ ਨੂੰ ਪਛੋਤਾਸੇਂ,
ਜਾਇ ਪਉਸੇਂ ਵਿਚ ਖੁੱਡੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭੁ ਦੁਨੀਆਂ ਜਾਂਦੀ ਬੁਡੀ।

(105)


ਨੀ ਸਈਓ ਅਸੀਂ ਨੈਣਾਂ ਦੇ ਆਖੇ ਲਗੇ।
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,
ਸੋ ਕਹੀ ਨਾ ਜਾਂਦੇ ਠੱਗੇ।

ਕਾਲੇ ਪੱਟ ਨਾ ਚੜ੍ਹੇ ਸਫੈਦੀ,
ਕਾਗੁ ਨ ਥੀਦੇ ਬੱਗੇ,
ਸ਼ਾਹ ਹੁਸੈਨ ਸ਼ਹਾਦਤ ਪਾਇਨ
ਜੋ ਮਰਨ ਮਿੱਤਰਾਂ ਦੇ ਅੱਗੇ।

(106)


ਨੀ ਸਈਓ, ਮੈਨੂੰ ਢੋਲ ਮਿਲੈ ਤਾਂ ਜਾਪੈ
ਬਿਰਹੁ ਬਲਾਇ ਘੱਤੀ ਤਨ ਅੰਦਰ,
ਮੈਂ ਆਪੇ ਹੋਈ ਆਪੈ।
ਬਾਲਪਣਾ ਮੈਂ ਖੇਲ ਗਵਾਇਆ,
ਜੋਬਨ ਮਾਣ ਬਿਆਪੈ।
ਸਹੁ ਰਾਵਣ ਦੀ ਰੀਤ ਨਾ ਜਾਣੀ,
ਇਸ ਸੁੰਞੇ ਤਰਣਾਪੈ।

ਇਸ਼ਕ ਵਿਛੋੜੇ ਦੀ ਬਾਲੀ ਢਾਂਢੀ,
ਹਰ ਦਮ ਮੈਨੂੰ ਤਾਪੈ।
ਹਿਕਸ ਕਹੀਂ ਨਾਲ ਦਾਦ ਨਾ ਦਿੱਤੀ,
ਇਸ ਸੁੰਞੇ ਤਰਨਾਪੇ।
ਸਿਕਣ ਦੂਰ ਨਾ ਥੀਵੇ ਦਿਲ ਤੋਂ,
ਵੇਖਣ ਨੂੰ ਮਨ ਤਾਪੈ।
ਕਹੈ ਹੁਸੈਨ ਸੁਹਾਗਣ ਸਾਈ,
ਜਾਂ ਸਹੁ ਆਪ ਸਿੰਞੇਪੈ।

63