ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(107)

ਨੀ ਗੇੜਿ ਗਿੜੰਦੀਏ,
ਗੜੀਦਾ ਗੜੀਦਾ ਗੁੰਮਾ।
ਪੰਜਾਂ ਨੂੰ ਕਿਉਂ ਝੁਰਦਾ ਭੰਉਂਦੂ,
ਇਕਸੇ ਪਾਈਆਂ ਧੁੰਮਾਂ।

ਜੋ ਫਲ ਮਿਠੇ ਚੁਣਿ ਚੁਣਿ ਖਾਧਿਓ,
ਆਹਿਓ ਕਉੜਾ ਤੁੰਮਾ।
ਅਉਖੀ ਘਾਟੀ ਬਿਖੜਾ ਪੈਂਡਾ,
ਰਾਹ ਫ਼ਕੀਰਾਂ ਦਾ ਲੰਮਾ।
ਸਾਰੀ ਉਮਰਿ ਵੰਞਾਈਆ ਈਵੈਂ,
ਕਰਿ ਕਰਿ ਕੂੜੇ ਕੰਮਾਂ।

ਜਿਸ ਧਨ ਦਾ ਤੂੰ ਗਰਬ ਕਰੇਨੈਂ,
ਸੋ ਨਾਲਿ ਨਾ ਚਲਸਨ ਦੰਮਾਂ।

ਲੱਖਾ ਤੇ ਕਰੋੜਾਂ ਵਾਲੇ,
ਸੇ ਪਉਸਣ ਵਸਿ ਜੰਮਾਂ।

ਆਉਂਦਿਆਂ ਥੋਂ ਸਦਿ ਬਲਿਹਾਰੀ,
ਜਾਉਂਦਿਆਂ ਥੋਂ ਘੁੰਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਪੈਰ ਸ਼ਾਹਾਂ ਦੇ ਚੁੰਮਾਂ।

(108)


ਨੀ ਤੈਨੂੰ ਰੱਬ ਨਾ ਭੁੱਲੀ
ਦੁਆਇ ਫ਼ਕੀਰਾਂ ਦੀ ਏਹਾ।

ਰੱਬ ਨਾ ਭੁੱਲੀ, ਹੋਰ ਸਭ ਕੁੱਝ ਭੁੱਲੀ,
ਰੱਬ ਨਾ ਭੁਲਨਿ ਜੇਹਾ।
ਆਇਆ ਕੁੜਮਾਂ ਤੂੰ ਕੁਟੇਂ ਮਲੀਦਾ,
ਫੱਕਰਾਂ ਨੂੰ ਟੁਕ ਬੇਹਾ।

64