ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(112)

ਪਾਂਧੀਆਂ ਵੇ ਗੰਢ ਸੁੰਞੜੀ,
ਛਡਿ ਕੇ ਨਾ ਸਉਂ।

ਪਿੰਡ ਸੱਭੋਈ ਚੋਰੀ ਭਰਿਆ,
ਛੁਟੇ ਚੀਰ ਨਾ ਚੁੰਨੜੀ।

ਧੁਰ ਝਗੜੇਂਦਿਆ ਲਾਜ਼ਮ ਥੀਸੇਂ,
ਫਿਰ ਕਰਿ ਸਮਝ ਇਥੁੰਨੜੀ।

ਸਭਨੀਂ ਛੇਵੀਂ ਪਾਣੀ ਵਹਿੰਦਾ,
ਅਜ ਕਲਿ ਭਜੇ ਤੇਰੀ ਕੁੰਨੜੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤੇਰੀ ਵਹਿੰਦੀ ਉਮਰ ਵਿਹੂੰਨੜੀ।

(113)


ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ,
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰਿ ਕਰਿ ਛੱਡੀਆਂ।

ਮਾਸ ਝਰੇ-ਝਰਿ ਪਿੰਜਰੁ ਹੋਇਆ,
ਕਰਕਨ ਲੱਗੀਆਂ ਹੱਡੀਆਂ।

ਮੈਂ ਇਆਣੀ ਨੇਹੁੰ ਕੀ ਜਾਣਾ,
ਬਿਰਹੁੰ ਤਨਾਵਾਂ ਗੱਡੀਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਵਣੁ ਤੇਰੇ ਮੈਂ ਲੱਗੀਆਂ।

(114)


ਪਿਆਰੇ ਲਾਲ ਕਿਆ ਭਰਵਾਸਾ ਦਮ ਦਾ
ਉਡਿਆ ਭੌਰ ਥੀਆ ਪਰਦੇਸੀ,

67