ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾਠਕਾਂ ਦੀ ਸਹੂਲਤ ਲਈ ਸ਼ਾਹ ਹੁਸੈਨ ਦੁਆਰਾ ਰਚਿਤ ਅਮਰ ਕ੍ਰਿਤ 'ਕਾਫ਼ੀਆਂ ਸ਼ਾਹ ਹੁਸੈਨ' ਦਾ ਸਸਤਾ ਪੇਪਰ ਬੈਕ ਐਡੀਸ਼ਨ ਛਾਪ ਕੇ ਸਾਨੂੰ ਬਹੁਤ ਪ੍ਰਸੰਨਤਾ ਮਹਿਸੂਸ ਹੋ ਰਹੀ ਹੈ। ਇਸ ਦਰਵੇਸ਼ ਕਵੀ ਨੇ ਸੰਸਾਰ ਦੇ ਜੀਵਾਂ ਨੂੰ ਮੰਦੇ ਕੰਮਾਂ ਵੱਲੋਂ ਧਿਆਨ ਹਟਾ ਕੇ ਸਦਮਾਰਗ ਉੱਤੇ ਚੱਲਣ ਅਤੇ ਉਸ ਪ੍ਰਮਾਤਮਾ ਨੂੰ ਹਰ ਪਲ ਯਾਦ ਰੱਖਣ ਲਈ ਅਤੇ ਉਸਦੀ ਬੰਦਗੀ ਕਰਨ ਲਈ ਵਾਰ ਵਾਰ ਚਿਤਾਵਨੀ ਦਿੱਤੀ ਹੈ। ਸੋ ਇਸ ਪੁਸਤਕ ਨੂੰ ਪੜ੍ਹ ਕੇ ਕਵੀ ਦੇ ਉਪਦੇਸ਼ਾਂ ਉੱਤੇ ਅਮਲ ਕਰਨ ਨਾਲ ਅਸੀਂ ਜੀਵਨ ਵਿੱਚ ਕੁੱਝ ਸਾਕਾਰਾਤਮਕ ਸੇਧ ਲੈ ਸਕਦੇ ਹਾਂ।