ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(122)

ਮੱਤੀਂ ਦੇਨੀ ਹਾਂ ਬਾਲਿ ਇਆਣੇ ਨੂੰ।

ਪੰਜਾਂ ਨਦੀਆਂ ਦੇ ਮੁੰਹੁ ਆਇਓਂ
ਕੇਹਾ ਦੋਸ਼ੁ ਮੁਹਾਣੇ ਨੂੰ।

ਦਾਰੂ ਲਾਇਆ ਲਗਦਾ ਨਾਹੀਂ,
ਪੁਛਨੀ ਹਾਂ ਵੈਦ ਸਿਆਣੇ ਨੂੰ।

ਸਿਆਹੀ ਗਈ ਸੁਫੈਦੀ ਆਈਆ,
ਕੀ ਹੋਂਦਾ ਵੇਖਤਿ ਵਿਹਾਣੇ ਨੂੰ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕੀ ਝਰਨਾ ਹੈ ਰੱਬ ਦੇ ਭਾਣੇ ਨੂੰ।

(123)


ਮਨ ਅਟਕਿਆ ਬੇਪ੍ਰਵਾਹਿ ਨਾਲ,
ਉਹ ਦੀਨ ਦੁਨੀ ਦੇ ਸ਼ਾਹ ਨਾਲਿ।

ਕਾਜ਼ੀ ਮੁੱਲਾਂ ਮੱਤੀਂ ਦੇਂਦੇ,
ਖਰੇ ਸਿਆਣੇ ਰਾਹਿ ਦਸੇਂਦੇ,
ਇਸ਼ਕ ਕੀ ਲੱਗੇ ਰਾਹਿ ਨਾਲ।

ਨਦੀਉਂ ਪਾਰ ਰਾਂਝਣ ਦਾ ਠਾਣਾ,
ਕੀਤਾ ਕਉਲ ਜ਼ਰੂਰਤ ਜਾਣਾ,
ਮਿੰਨਤਾਂ ਕਰਾਂ ਮਲਾਹਿ ਨਾਲਿ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖਰ ਮਰ ਜਾਣਾ,
ਓੜਕਿ ਕੰਮ ਅਲਾਹਿ ਦੇ ਨਾਲ।

(124)


ਮਨ ਵਾਰਨੇ ਤਉ ਪਰ ਜਾਂਵਦਾ।
ਘੋਲ ਘੁਮਾਈ ਸਦਕੇ ਕੀਤੀ।

72