ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹੈ ਹੁਸੈਨ ਸਾਧਾਂ ਦੇ ਮਿਲਿਆਂ,
ਨਿਕਲ ਡੋਲ ਗਇਓਈ।

(128)


ਮਿੱਤਰਾਂ ਦੀ ਮਿਜ਼ਮਾਨੀ ਖਾਤਰ,
ਦਿਲ ਦਾ ਲਹੂ ਛਾਉਂਦਾ।
ਕਢਿ ਕਲੇਜਾ ਕੀਤਮ ਬੇਰੇ
ਸੋ ਭੀ ਲਾਇਕ ਨਹੀਂ ਤੇਰੇ,
ਹੋਰੁ ਤਉਡੀਕ ਨਹੀਂ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ।

ਮਿੱਤਰਾਂ ਲਿਖ ਕਿਤਾਬਤ ਭੇਜੀ
ਲੱਗਾ ਬਾਣ ਫਿਰਾਂ ਤੜਕੇਂਦੀ,
ਤਨ ਵਿਚਿ ਤਾਕਤ ਰਹੀ ਨਾ ਮੂਲੇ,
ਰੋ ਰੋ ਹਰਫ ਪਛਾਣੀ ਦਾ।

ਤਨ ਮਨ ਆਪਣਾ ਪੁਰਜ਼ੇ ਕੀਤਾ,
ਤੈਨੂੰ ਮਿਹਰ ਨਾ ਆਈਆਂ ਮੀਤਾ,
ਅਸਾਨੂੰ ਹੋਰ ਉਜ਼ਰੇ ਨ ਕੋਈ,
ਚਾਰਾ ਕਿਆ ਨਿਮਾਣੀ ਦਾ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੋਂ ਬਾਝਹੁ ਕੋਈ ਹੋਰ ਨਾ ਜਾਣਾ,
ਤੂੰ ਹੀ ਦਾਨਾ ਤੂੰ ਹੀ ਬੀਨਾ,
ਤੂੰਹੈਂ ਤਾਣਿ ਨਿਤਾਣੀ ਦਾ।

(129)


ਮੀਆਂ ਗੱਲ ਸੁਣ ਦੀ ਸੱਚੀ,
ਸੱਚੀ ਗੱਲ ਸੁਣੀਵੇ ਕਿਉਂ ਕਰਿ,
ਕੱਚੀ ਹੱਡਾਂ ਵਿਚ ਰੱਖੀ।

ਸੱਚੀ ਗਲਿ ਸੁਣੀ ਤਿਨਾਹਾਂ,
ਚਿਣਗ ਜਿਨ੍ਹਾਂ ਤਨਿ ਮੱਚੀ।



75