ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੇਹੀਂ ਆਇਆ ਮੇਰਾ ਢੋਲ ਨ ਆਇਆ,
ਹੀਰ ਕੂਕੇ ਵਿੱਚ ਝੰਗੇ।
ਰਾਤੀਂ ਦਿਹੈਂ ਫਿਰਾਂ ਵਿਚ ਝਲ ਦੇ,
ਪੁੜਨਿ ਬੰਬੂਲਾਂ ਦੇ ਕੰਡੇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਰਾਂਝਣ ਮਿਲੇ ਕਿਤੇ ਢੰਗੇ।
(135)
ਮੈਡੀਂ ਦਿਲ ਤੈਂਡੇ ਨਾਲ ਲੱਗੀ।
ਤੋੜੀ ਨਹੀਂ ਤੁਟਦੀ ਛੋੜੀ ਨਹੀਂ ਛੁਟਦੀ
ਕਲਮ ਰਬਾਨੀ ਵੱਗੀ।
ਸਾਈਂ ਦੇ ਖਜ਼ਾਨੇ ਖੁੱਲ੍ਹੇ,
ਅਸਾਂ ਭੀ ਝੋਲੜੀ ਅੱਡੀ।
ਕਿਚਰ ਕੁ ਬਾਲੀ ਮੈਂ ਅਕਲ ਦਾ ਦੀਵਾ,
ਬਿਰਹੁ ਅੰਧੇਰੜੀ ਵੱਗੀ।
ਕੋਈ ਮੀਰੀ ਕੋਈ ਦੋਲੀ
ਸ਼ਾਹ ਹੁਸੈਨ ਫੱਡੀ।
(136)
ਮੈਂਡੇ ਸਜਨਾ ਵੇ ਮਉਲੇ ਨਾਲਿ ਬਣੀ।
ਦੁਨੀਆਂ ਵਾਲੇ ਨੂੰ ਦੁਨੀਆਂ ਦਾ ਮਾਣਾ,
ਨੰਗਾਂ ਨੂੰ ਨੰਗ ਮਣੀ!
ਨ ਅਸੀਂ ਨੰਗ ਦੁਨੀਆਂ ਵਾਲੇ,
ਹੱਸਦੀ ਜਣੀ ਖਣੀ।
ਦੁਨੀਆਂ ਛੋਡਿ ਫ਼ਕੀਰ ਥੀਆ ਸੇ,
ਜਾਗੀ ਪ੍ਰੇਮ ਕਣੀ।
78