ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜਿਉਂ ਭਾਵੈ ਤਿਉਂ ਰਾਖਿ ਪਿਆਰਿਆ,
ਮੈਂ ਤੇਰੇ ਦੁਆਰੈ ਪਰੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਅਦਲੋਂ ਫ਼ਜ਼ਲੁ ਕਰੀਂ।
(141)
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।
ਅੰਦਰਿ ਤੂੰ ਹੈਂ ਬਾਹਿਰ ਤੂੰ ਹੈਂ,
ਰੋਮਿ ਰੋਮ ਵਿਚਿ ਤੂੰ।
ਤੂੰ ਹੈਂ ਤਾਣਾ ਤੂੰ ਹੈਂ ਬਾਣਾ,
ਸਭਿ ਕਿਛੁ ਮੇਰਾ ਤੂੰ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਨਾਹੀਂ ਸਭੁ ਤੂੰ।
(142)
ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ,
ਮੈਂ ਕਤਨੀ ਹਾਂ ਚਾਈਂ ਚਾਈਂ
ਤਨ ਤੰਬੂਰ ਰਗਾਂ ਦੀਆਂ ਤਾਰਾਂ,
ਮੈਂ ਜਪਨੀ ਹਾਂ ਸਾਈਂ ਸਾਈਂ।
ਦਿਲ ਮੇਰੇ ਵਿਚਿ ਏਹੋ ਗੁਜ਼ਰੀ,
ਮੈਂ ਸੱਚੇ ਸੋਂ ਨੇਹੁੰ ਲਾਈਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੇਰੀ ਲੱਗੜੀ ਤੋੜ ਨਿਬਾਹੀਂ।
(143)
ਰੱਬਾ ਵੇ ਮੈਂ ਨਲੀ ਛਿਪਾਈ,
ਤੂੰ ਬਖ਼ਸਣਿ ਹਾਰਾ ਸਾਈਂ।
ਹੱਥੀਂ ਮੇਰੇ ਮੁੰਦਰੀ,
81