ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਕੰਮ ਕਿਉਂ ਕਰਿ ਕਰੀਂ।
ਪੈਰੀਂ ਮੇਰੇ ਲਾਲ ਜੁੱਤੀ,
ਤੈਂ ਤਾਣਾ ਕਿਉਂ ਕਰਿ ਤਣੀ।
ਚੁੱਲ੍ਹੇ ਪਿਛੇ ਪੰਜ ਕਸੋਰੇ,
ਮਾਲੁ ਕਿਉਂ ਕਰਿ ਭਰੀ।

ਅੰਦਰ ਬੋਲਣਿ ਮੁਰਗੀਆਂ,
ਤੇ ਬਾਹਰ ਬੋਲਣਿ ਮੋਰੁ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਾਣੀ ਨੂੰ ਲੈ ਗਏ ਚੋਰ, ਜ਼ੋਰਾ ਜ਼ੋਰ।

(144)


ਰਾਤੀਂ ਸਵੇਂ ਦਿਹੇਂ ਫਿਰਦੀ ਵੱਤੇਂ
ਤੇਰਾ ਖੇਡਣਿ ਨਾਲਿ ਬਾਪਾਰ ਜਿੰਦੂ।
ਕਦੀ ਉਠ ਰਾਮ ਸਮਾਰ ਜਿੰਦੂ।
ਸਾਹੁਰੜੇ ਘਰਿ ਅਲਬਤਿ ਜਾਣਾ,
ਪੇਈਅੜੈ ਦਿਨ ਚਾਰ ਜਿੰਦੁ।

ਅਜ ਤੇਰੇ ਮੁਕਲਾਊ ਆਇ,
ਰਹੀਏ ਨ ਕੋਇ ਬਿਚਾਰ ਜਿੰਦੂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਵਣ ਏਹੀ ਵਾਰ ਜਿੰਦੂ।

(145)


ਰੋਂਦਾ ਮੂਲ ਨਾ ਸੌਂਦਾ ਹੈ,
ਜਿਸ ਤਨ ਦਰਦਾਂ ਦੀ ਆਹ, ਸੋਈ ਤਨ ਰੋਂਦਾ ਹੀ।
ਕਨਿਆਰੀ ਦੀ ਸੇਜੈ ਉਪਰ,
ਸੁਖੀਆ ਕੋਈ ਨਾ ਸੌਂਦਾ ਹੈ।
ਚਾਰੇ ਪੱਲੇ ਮੇਰੇ ਚਿੱਕੜ ਬੂਡੇ,
ਕੋਹੜਾ ਮਲ ਮਲ ਧੋਂਦਾ ਹੀ।
ਦਰਦਾਂ ਦਾ ਦਾਰੂ ਤੇਰੇ ਅੰਦਰ ਵਸਦਾ,

82