ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/89

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(153)


ਵੇਲਾ ਸਿਮਰਣ ਦਾ ਨੀ ਉਠੀ ਰਾਮੁ ਧਿਆਇ।
ਹੱਥ ਮਲੇ ਮਲ ਪੱਛੋਤਾਮੀ,
ਜਦੁ ਵੈਸੀਆ ਵਖਤ ਵਿਹਾਇ।

ਇਸ ਤਿੜੇ ਤੋਂ ਭਰ ਭਰ ਗਈਆਂ,
ਤੂੰ ਆਪਣੀ ਵਾਰ ਲੰਘਾਇ।

ਇਕਨਾਂ ਭਰਿਆ ਇਕ ਭਰ ਗਈਆਂ,
ਇਕ ਘਰੇ ਇਕ ਰਾਹਿ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਤਣ ਫੇਰਾ ਪਾਇ।

(154)


ਵੋ ਕੀ ਅਕੜਿ ਆਕੜਿ ਚਲਣਾ।
ਖਾਇ ਖੁਰਾਕਾਂ ਤੇ ਪਹਿਨ ਪੁਸ਼ਾਕਾਂ,
ਕੀ ਜਮ ਦਾ ਬੱਕਰਾ ਪਲਣਾ।

ਸਾਢੇ ਤਿੰਨ ਹਥਿ ਮਿਲਕ ਤੁਸਾਡਾ,
ਕਿਉਂ ਜੂਹ ਪਰਾਈ ਮੱਲਣਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੰਤ ਖਾਕ ਵਿਚ ਰਲਣਾ।

(155)

ਵੋ ਗੁਮਾਨੀਆਂ ਦਮ ਗਨੀਮਤ ਜਾਨ। ਕਿਆ ਲੈ ਆਇਓ ਕਿਆ ਲੈ ਜਾਸੈਂ, ਫਾਨੀ ਕੁਲ ਜਹਾਨ।

ਚਾਰ ਦਿਹਾੜੇ ਗੋਇਲ ਵਾਸਾ,

87