ਸਮੱਗਰੀ 'ਤੇ ਜਾਓ

ਪੰਨਾ:ਕਿੱਕਰ ਸਿੰਘ.pdf/10

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਨਮ

ਕਿਕਰ ਸਿੰਘ ਦਾ ਜਨਮ ਵੈਹਮੀਆਂ ਅਤੇ ਭਰਮੀਆਂ ਲਈ ਇਕ ਉਤਮ ਸਿਖ੍ਯਾ ਜਨਕ ਸਮਾਚਾਰ ਹੈ। ਦੇਸ਼ ਦੇ ਭਰਮੀ ਫਿਰਕੇ ਦੇ ਕਥਨ ਅਨੁਸਾਰ ਸਾਵਨ ਵਿਚ ਘੋੜੀ ਭਾਦ੍ਰੋਂ ਵਿਚ ਗਊ ਮਾਘ ਵਿਚ ਮੈਂਹ ਅਤੇ ਕਤਕ ਵਿਚ ਇਸਤ੍ਰੀ ਦਾ ਜਣਨਾ ਨਹਸ਼ (ਮਾੜੀ) ਹੈ ਤੇ ਏਸ ਮਹੀਨੇ ਦੇ ਪੈਹਲਿਆਂ ਦਿਨਾਂ ਵਿਚ ਤਾਂ ਮੂਲੋਂ ਹੀ ਭ੍ਯਾਨਕ ਗਿਣਦੇ ਹਨ ਪਰ ਕਿਕਰ ਸਿੰਘ ਜਿਹੇ ਬਹਾਦਰ ਅਤੇ ਭਾਗਵਾਨ ਨੇ ਦੂਜੀ ਕਤਕ ਸੰਮਤ ੧੯੧੩ ਨੂੰ ਜਨਮ ਲੀਤਾ ਵਾਧਾ ਏਹ ਕੇ ਮੰਗਲ ਵਾਰ ਤੇ ਜਮਿਆਂ ਭੀ ਸਤਮਾਹਾਂ ਕਿਕਰ ਸਿੰਘ ਦੇ ਪਿਤਾ ਦਾ ਨਾਓਂ ਜਵਾਲਾ ਸਿੰਘ ਸੀ ਏਹ ਜਟਾਂ ਵਿਚੋਂ ਸੰਧੂ ਗੋਤ ਦਾ ਘਣੀਏ ਕੀ ਜਿਲਾ ਲਾਹੌਰਦਾ ਪ੍ਰਸਿਧ ਊਠਾਂ ਵਾਲਾ ਸੀ ਜੋ ਬਾਹਲਾ ਲਾਲਾ ਬਾਸ਼ੀ ਰਾਮ ਲੋਟੀਆ ਅੰਮ੍ਰਤਸਰੀ ਦੀ ਹੱਟੀ ਲੋਹਾ ਲਦਕੇ ਲਿਆਓਂਦਾ ਸੀ ਜਵਾਲਾ ਸਿੰਘ ਆਪ ਭੀ ਰਿਸਟ ਪੁਸਟ ਅਤੇ ਬਲੀ ਪੁਰਸ਼ ਸੀ ਇਕ ਵਾਰ ਦੀ ਗਲ ਹੈ ਜੋ ਪਿੰਡ ਮਨਨ ਦੇ ਬੂਟੀ ਪੈਹਲਵਾਨ ਨਾਲ ਇਕ ਭਾਰੀ ਸੇਦੇ ਚਕਨ ਦੀ ਸ਼ਰਤ ਲਗੀ ਬੂਟੀ ਬਥੇਰੀ ਵਾਹ ਲਾ ਚੁਕਾ ਪਰ ਨਾਂ ਚੁਕੀ ਗਈ ਜਵਾਲਾ ਸਿੰਘ ਨੇ ਝਟ ਚੁਕਕੇ ਸਭਨੂੰ ਦੰਗ ਕਰ ਦਿਤਾ।

ਜਵਾਲਾ ਸਿੰਘ ਦੀ ਤੀਬ੍ਰ ਇਛਾ ਸੀ ਕੇ ਜੇ ਕਰਤਾਰ