ਪੰਨਾ:ਕਿੱਕਰ ਸਿੰਘ.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬)


ਉਸਨੁ ਬੇਟਾ ਬਖਸ਼ੇ ਤਾਂ ਏਹ ਪਹਿਲਵਾਨ ਬਨਾਏ ਸੋ ਰਬਨੋਂ
ਸੁਨ ਲੀੜੀ ਦੇ ਕਿਕਰ ਸਿੰਘ ਦਾ ਜਨਮ ਹੋਇਆ।
ਸਿਆਣੇ ਆਖਦੇ ਹਨ ਕੇ ਮਰਦ ਦੀ ਮਾਇਆ
ਨਾਲ ਹੀ ਆਉਂਦੀ ਹੈ ਏਹੋ ਗਲ ਇਥੇ ਵਰਤੀ ਕਿਕਰ
ਸਿੰਘ ਦਾ ਪਿਤਾ ਸਧਾਰਨ ਆਦਮੀ ਸੀ ਕਿਕਰ ਸਿੰਘ ਦੇ
ਜਨਮ ਸਮੇਂ ਉਸ ਪਾਸ ਕੋਈ ਲਵੇਰਾ ਦਾ ਨਹੀ ਸੀ ਜਿਸ
ਲਈ ਓਹ ਚਿੰਤਾਤੁਰ ਸੀ ਪਰ ਕਾਦਰ ਯਾਰ ਦੇ ਕਥਨ
ਅਨੁਸਾਰ ( ਕਾਵ ਕਰਮ ਜਾਂ ਬੰਦੇ ਦੇ ਜਾਗਦੇ ਨੀ ਰਬ
ਆਨ ਸਬਬ ਬਨਾਵਦਾ ਏ ) ਵਾਲੀ ਗਲ ਹੋਈ ਅੰਮ੍ਰਿਤਸਰ
ਵਿਚ ਡਾਕਾ ਪਿਆ ਡਾਕੁ ਨਸ ਗਏ ਜਵਾਲਾ ਸਿੰਘ ਨਿਰ
ਦੋਸ਼ ਫੜਿਆ ਗਿਆਂ ਉਨ੍ਹਾਂ ਦਿਨਾਂ ਵਿਚ ਦਿੱਲੀ ਦਾ ਗਦਰ
ਸੀ ਇਸਦੇ ਮੁਕਦਮੇ ਦੀ ਲੰਮੀ ਗੌਹਨਾ ਹੋਈ ਝਟ ਹੀ ਸਤ
ਸਾਲ ਦੀ ਕੈਦ ਬੋਲ ਗਈ ਜਵਾਲਾ ਸਿੰਘ ਲਾਹੌਰ ਦੇਵਡੇ
ਜੇਲਖਾਨੇ ਭੇਜਿਆ ਗਿਆ ਓਥੇ ਜਾਣਾ ਸੀ ਜੋ ਜਵਾਲਾ
ਸਿੰਘ ਦੀ ਕਿਸਮਤ ਦਾ ਸਭਾਰਾ ਚਮਕਿਆ ਥੋੜੇ ਹੀ ਦਿਨਾਂ
ਪਿਛੋਂ ਇਕ ਵਡੇ ਹਾਕਮ ਦੇ ਬੰਗਲੇ ਨੂੰ ਅਗ ਲਗ ਗਈ
ਉਸ ਵੇਲੇ ਮਦਦ ਬੜੀ ਮੁਸ਼ਕਲ ਸੀ ਪਾਨੀ ਦਾ ਅਜ ਵਾਂਗ
ਸਾਮਾਨ ਨਹੀਂ ਸੀ ਜਵਾਲਾ ਸਿੰਘ ਨੇ ਐਡਾ ਜਤਨ ਕਰਕੇ
ਅਗ ਬੁਝਾਈ ਕੇ ਖੂਹ ਗੇੜਕੇ ਆਪੇ ਪਾਨੀ ਕਢੇ ਤੇ ਵੱਡਾ
ਟਪ ਭਰਕੇ ਆਪੇ ਚੁਕ ਕੇ ਛੇਤੀ ਛੇਤੀ ਪਾਈ ਜਾਵੇ ਇਥੋਂ
ਤੀਕ ਕੇ ਅਗ ਬੁਝਾ ਦਿਤੀ ਅੱਗ ਕੀ ਬੁਝੀਉਸਦੀ ਕਿਸ
ਮਤ ਜਾਗ ਉਠੀ ਸਾਹਿਬ ਬਹਾਦਰ ਅਤੇ ਉਨ੍ਹਾਂ ਦੀ ਲੇਡੀ
ਪ੍ਰਸੰਨ ਹੋਗਏ ਉਨ੍ਹਾਂ ਨੇ ਜਵਾਲਾ ਸਿੰਘ ਦਾ ਸਾਰਾ ਪ੍ਰਸੰਗ