ਇਹ ਸਫ਼ਾ ਪ੍ਰਮਾਣਿਤ ਹੈ
(੭)
ਸੁਣਕੇ ਨਿਸਚਾ ਕੀਤਾ ਕੇ ਓਹ ਕੇਵਲ ਬਲੀ ਹੋਨ ਕਰਕੇ ਦਝਾਪਿਆ ਹੈ ਧਾੜਵੀ ਨਹੀਂ-ਫੇਰ ਕੀਹ ਸੀ ਜਵਾਲਾ ਸਿੰਘ ਇਜ਼ਤ ਨਾਲ ਬਰੀ ਕੀਤਾ ਗਿਆ ਨਾ ਕੇਵਲ ਬਰੀ ਹੀ ਹੋਇਆ ਸਗੋਂ ਨੇਕ ਨਾਮੀ ਦਾ ਸਾਰਟੀਫੀਕੇਟ ਅਤੇ (੪੦੦) ਚਾਰ ਸੌ ਇਨਾਮ ਲੈਕੇ ਆਇਆ-ਆਉਂਦਿਆਂ ਹੀ ਪੈਹਲਾ ਕੰਮ ਮਝ ਦਾ ਖਰੀਦਣਾ ਸੀ ਇਓਂ ਕਿਕਰ ਸਿੰਘ ਦੀ ਪਾਲਨਾ ਸ਼ੁਰੂ ਹੋਈ।
ਪਾਲਨ ਪੋਸਨ
ਕਿਕਰ ਸਿੰਘ ਨੂੰ ਜਿਨਾਂ ਦਾਦਕੇ ਚਾਹੁੰਦੇ ਸਨ ਨਾਨਕੇ ਉਸਤੋਂ ਵਧੀਕ ਪਿਆਰ ਕਰਦੇ ਸਨ, ਏਹੋ ਕਾਰਨ ਸੀ ਕੇ ਕਿਕਰ ਸਿੰਘ ਥਾਹਲਾ ਆਪਣੇ ਨਾਨਕੇ ਨੂਰਪੁਰ ਹੀ ਰੈਂਹਦਾ ਸੀ ਸਚ ਪੁਛੋ ਤਾਂ ਏਹ ਉਥੇ ਹੀ ਪਲਿਆ ਹੈ ਅਤੇ ਪਹਿਲਵਾਨੀ ਵਿਦਯਾ ਦਾ ਆਰੰਭ ਭੀ ਉਥੇਹੀ ਹੋਇਆ ਹੈ।
ਕਿਕਰ ਸਿੰਘ ਦੀ ਕਸਰਤ
ਅਜੇ ਕਿਕਰ ਸਿੰਘ ਬਾਲ ਹੀ ਸੀ ਜੋ ਇਸਦੇ ਨਾਨਕਿਆਂ ਨੇ ਗੁਲਾਮੀ ਨਾਮੈ ਘੁਮ੍ਯਾਰ ਦੇ ਸਪੁਰਦ ਕੀਤਾ ਕੇ ਇਸਨੂ ਡੰਡ ਆਦਿਕ ਪਹਿਲਵਾਨੀ ਦੇ ਢੰਗ ਸਖਾਵੇ ਅਤੇ