ਪੰਨਾ:ਕਿੱਕਰ ਸਿੰਘ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)

ਏਹ ਗਭਰੂ ਹੁੰਦੇ ਤਕ ਉਸੇ ਘਮ੍ਯਾਰ ਪਾਸੋਂ ਹੀ ਘੋਲ ਦੇ ਢੰਗ ਸਿਖਦਾ ਰਿਹਾ ਅਤੇ ਉਸਦੇ ਨਾਲ ਛਿੰਜਾਂ ਤੇ ਜਾਂਦਾ ਅਤੇ ਘੁਲਦਾ ਰਿਹਾ।

ਕਿਕਰ ਸਿੰਘ ਨਾਓਂ ਦਾ ਕਾਰਨ

ਇਸਦਾ ਅਸਲੀ ਨਾਓਂ ਪ੍ਰੇਮ ਸਿੰਘ ਸੀ ਪਰ ਕਹਿੰਦੇ ਹਨ ਇਕ ਕਿਕਰ ਨੂ ਜੜਾਂ ਤੋਂ ਪੁਟ ਦੇਣ ਕਰਕੇ ਇਸਦਾ ਨਾਓਂ ਕਿਕਰ ਸਿੰਘ ਪਕ ਗਿਆ ਸੀ ਪਰ ਅਸਲੀ ਕਾਰਨ ਹੋਰ ਹੈ ਜੋ ਅਸੀ ਅਗੇ ਚਲਕੇ ਦਸਾਂਗੇ ਕਿਕਰ ਨੂੰ ਜੜਾਂ ਤੋਂ ਪੁਟ ਦੇਣਾ ਇਸਦੇ ਅੱਗੇ ਕੋਈ ਵਡੀ ਗਲ ਨਹੀਂ ਸੀ ਕਈ ਵਾਰੀ ਦਰਖਤਾਂ ਨਾਲ ਧਕੇ ਲੈ ਲੈ ਕੇ ਰੁਖ ਹਲਾ ਦਿਤੇ। ਅਸਲ ਕਾਰਨ ਏਹ ਹੈ ਜੋ ਇਕ ਵੇਰ ਕਿਕਰ ਸਿੰਘ ਸੇਖਲਧੇ ਦੀ ਮ੍ਯਿਾਨੀ ਧਰੌਕਲ ਦੇ ਸੰਗ ਨਾਲ ਗਿਆ ਇਸਦੇ ਨਾਲ ਹੋਰ ਭੀ ਜਵਾਨ ੨ ਪਠੇ ਸਨ ਉਹਨੀ ਹੀ ਦਿਨੀ ਛਿੰਜਾਂ ਦਾ ਜੋਰ ਸੀ ਅਤੇ ਥਾਂਨਾ ਪਹਿਲਵਾਨ ਪਿੰਡਾਂ ਵਿਚ ਮੰਨਿਆ ਪ੍ਰਮੰਨਿਆ ਪਹਿਲਵਾਨ ਸੀ ਜੋ ਦੇਵ ਨੇਤ ਉਨਹਾਂ ਹੀ ਦਿਨਾਂ ਵਿਚ ਕਾਲ ਵਸ ਹੋਗਿਆ ਸੀ ਜਦ ਏਹ ਪ੍ਰੇਮ ਸਿੰਘ ਧਰੌਕਲ ਦੀ ਛਿੰਜ ਤੇ ਪਠਿਆਂ ਸਣੇ ਪੂਜਾ ਤਾਂ ਲੋਕਾਂ ਨੇ ਇਸਦਾ ਜੁਸਾ ਅਤੇ ਰਿਸਟ ਪੁਸ਼ਟ ਦੇਖਕੇ ਆਖਿਆ ਭਈ ਬੋਹੜ ਦੀ ਥਾਂ ਬੋਹੜ ਲਗ ਗਿਆ ਹੈ ਅਰਥਾਤ ਥਾਂਨੇ ਦੀ ਥਾਂ ਤੇ ਪ੍ਰੇਮ ਸਿੰਘ ਨੂੰ ਸਮਝਨਾ ਚਾਹੀਦਾ ਹੈ ਪਰ ਨਾਲ ਹੀ ਕਿਤੋਂ ਆਵਾਜ ਆਈ ਕੇ ਬੋਹੜ ਦੀ ਥਾਂ ਬੋਹੜ ਨਹੀ ਪਰ