ਪੰਨਾ:ਕਿੱਕਰ ਸਿੰਘ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)

ਕਿਕਰ ਵਾਹਿਗੁਰੂ ਜਾਨੇ ਇਨਾਂ ਸ਼ਬਦਾਂ ਵਿਚ ਕੀਹ ਜਾਦੂ ਸੀ ਕ ਪ੍ਰੇਮ ਸਿੰਘ ਦਾ ਕਿਕਰ ਸਿੰਘ ਬਣ ਗਿਆ ਆਪਨੇ ਪ੍ਰਾਏ ਸਭ ਕਿਕਰ ਸਿੰਘ ਹੀ ਕੈਹ ਕੇ ਬੁਲਾਉਂਦੇ ਰਹੇ ਇਥੋਂ ਤਕ ਕੇ ਆਪ ਭੀ ਅਪਣਾ ਨਾਓਂ ਕਿਕਰ ਸਿੰਘ ਹੀ ਦਸਦਾ ਅਤੇ ਕਾਗਜ ਪਤ੍ਰ ਤੇ ਚਿਠੀ ਆਦਿ ਵਿਚ ਭੀ ਕਿਕਰ ਸਿੰਘ ਹੀ ਲਖਾਉਂਦਾ ਰਿਹਾ ਪ੍ਰੇਮ ਸਿੰਘ ਤਾਂ ਉਕਾ ਹੀ ਅਲੋਪ ਹੋਗਿਆ।

ਯੁਬਾ ਅਵਸਥਾ

ਕਿਕਰ ਸਿੰਘ ਦੇ ਬਾਲਪਨ ਦੇ ਲੰਘਦ੍ਯਾਂ ਹੀ ਜਦ ਉਸਨੇ ਜਵਾਨੀ ਵਿਚ ਪੈਰ ਰਖਯਾ ਤਾਂ ਉਸਦਾ ਥਲ-ਜੁਸਾ ਦਿਨ ਦੂਨਾਂ ਤੇ ਰਾਤ ਚੌਨਾ ਵਧਨਾ ਸ਼ੁਰੂ ਹੋਇਆ ਸੁਭਾਵਕ ਹੀ ਉਸ ਸਮੇਂ ਪਹਲਵਾਨਾਂ ਦਾ ਬੜਾ ਹੀ ਆਦਰ ਤੇ ਸਨਮਾਨ ਹੁੰਦਾ ਸੀ ਰ੍ਯਾਸਤ ਬੜੋਦਾ ਤਾ ਉਕਾ ਹੀ ਪੈਹਲਵਾਨ ਲਈ ਇਕ ਮਾਨ ਅਸਥਾਨ ਅਤੇ ਪਕੀ ਧਿਰ ਸੀ ਜੋਧ ਪੁਰ ਇੰਦੌਰ ਜਮੂ ਆਦਿਕ ਸਾਰੀਆਂ ਰਯਾਸਤਾਂ ਪਹਲਵਾਨਾ ਨੂੰ ਮਾਨ ਦੇਂਦੀਆਂ ਸਨ-ਸਦੀਕ-ਰਮਜ਼ੀ-ਅਲ੍ਯਾ ਬੂਟਾ ਆਦਿਕ ਪ੍ਰਸਿਧ ਪੈਹਲਵਾਨਾਂ ਦੇ ਨਾਉ ਦੀ ਸ਼ਾਖ ਚਲ ਰਹੀ ਸੀ।

ਰਾਜੇ ਮਹਾਰਾਜੇ ਪਹਲਵਾਨਾਂ ਨੂੰ ਅਪਨੀ ਸੰਨਤਾਨ ਵਾਂਗ ਪਿਆਰ ਕਰਦੇ ਸਨ-ਮੱਲਾਂ ਲਈ ਉਨਹਾਂ ਦੇ ਖਜਾਨਿਆਂ ਦੇ ਬੂਹੇ ਸਦੀਵ ਖੁਲੇ ਰਹਿੰਦੇ ਸਨ ਮਨਭਾਓਂਦਾ