ਪੰਨਾ:ਕਿੱਕਰ ਸਿੰਘ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਫੁਟਕਲ ਸਮਾਚਾਰ

ਬਲਦਾ ਅਨੁਮਾਨ

ਇਕ ਵੇਰ ਜਮੂੰ ਵਿਚ ਇਕ ਵਡੇ ਭਾਰੀ ਦੀਵਾਨ ਵਿਚ ਮਹਾਰਾਜ ਅਤੇ ਦਰਬਾਰੀਆਂ ਦੇ ਸਾਹਮਣੇ ਬਲਦੀ ਪ੍ਰੀਖ੍ਯਾ ਹੋਈ-ਇਕ ਬਿਜਲੀ ਦੀ ਮਸ਼ੀਨ ਰਖੀ ਗਈ। ਉਸਦੇ ਨਲਕੇ ਹਰ ਪਹਲਵਾਨ ਨੂੰ ਫੜਾਏ ਗਏ ਮਸ਼ੀਨ ਚਲੀ ਭਾਵੇਂ ਵਡੀਆਂ ਵਡੀਆਂ ਦੇਹਾਂ ਵਾਲੇ ਅਨੇਕ ਪਹਿਲਵਾਨ ਇਕ ਤੋਂ ਇਕ ਵਧ ਪ੍ਰਾਕਰਮਕਰਕੇ ਉਠੇ ਪਰ ਕਿਸੇ ਤੋਂ ਬਿਜਲੀ ਦੇ ਨਲਕੇ ਥਮੇਂ ਨਾਂ ਗਏ ਬਿਜਲੀ ਨੇ ਗੁਛਾ ਕਰ ਦਿਤੇ ਛੇਕੜ ਕਿਕਰ ਸਿੰਘ ਦੀ ਵਾਰੀ ਆਈ ਇਸਨੇ ਕਿਨਾ ਹੀ ਚਿਰ ਨਲਕੇ ਫੜ ਛਡੇ ਪਰ ਖਿਚ ਨਾਂ ਹੋਈ ਡਾਕਟਰਾਂ ਨੇ ਨਿਸਚਾ ਕੀਤਾ ਕੇ ਕਿਕਰ ਸਿੰਘ ਦਾ ਬਲ ਹਾਥੀ'ਦੇ ਬਲ ਦੇ ਅਨੁਮਾਨ ਹੈ॥

ਕਸਰਤ ਦੀ ਕਸਰਤ ਅਰ ਗਰੀਬ ਦਾ ਸਵਾਰਥ

ਇਕ ਦਿਨ ਕਿਕਰ ਸਿੰਘ ਅਪਨੀ ਬੈਠਕ ਵਿਚ ਬੈਠਾ ਸੀ ਕਿ ਇਕ ਗਰੀਬ ਜਟ ਆਇਆ ਤੇ ਬੇਨਤੀ ਕਰਨ ਲਗਾ ਪਹਿਲਵਾਨ ਜੀ ਮੈਂ ਗਰੀਬ ਆਦਮੀ ਹਾਂ ਢਗੇ ਲੈਣ ਦੀ ਪਹੁੰਚ ਨਹੀਂ-ਗੋਡੀ ਦਾ ਸਮਾਂ ਹੈ। ਇਕ