ਪੰਨਾ:ਕਿੱਕਰ ਸਿੰਘ.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੧੨)


ਭਲੇ ਪੁਰਸ਼ ਨੇ ਕਰਾਰ ਕਰਕੇ ਮੇਰੀ ਤੋਂ ਨਹੀ ਗੋਡੀ ਸਗੋਂ
ਵੇਲਾ ਟਪਾ ਦਿਤਾ ਸੂ ਜੇ ਅਜ ਕਲ ਵਿਚ ਨਾਂ ਵਾਹੀ ਗਈ
ਤਾਂ ਸਮਾਂ ਹੀ ਅਫਲ ਜਾਉ ਤੇ ਮੈਂ ਭੁੱਖਾ ਮਰੂ ਤੁਸੀ ਕਿਸੇ
ਨੂ ਹੁਕਮ ਕਰੋ ਜੋ ਮੇਰੀ ਭੌ ਵਾਹ ਦੇਵੇ ਕਿਕਰ ਸਿੰਘ ਨੇ
ਆਖਿਆ ਜਾਹ ਵਾਹੀ ਜਾਉ ਓਹ ਚਲਾ ਗਿਆ-ਕਿਕਰ
ਸਿੰਘ ਰੋਜ ਵਾਂਗ ਪਿਛਲੀ ਅਧੀ ਰਾਤ ਉਠਯਾ ਮੁੰਗਲੀਆਂ
ਦੀ ਥਾਂ ਕਹੀ ਲੈਕੇ ਤੁਰ ਪਿਆ ਜਾਂ ਓਹਦੀ ਪੈਲੀ ਗੋਡਨ
ਲਗਾ ਦਿਨ ਚੜਦੇ ਨੂੰ ਦੋਹਰੀ ਤੇਹਰੀ ਗੁਡਾਈ ਕਰ ਅਪ
ਨੀ ਬੈਠਕੇ ਆਨ ਬੈਠਾ-ਉਸ ਜਟ ਨੇ ਸਾਰੀ ਰਾਤ ਉਡੀਕ
ਕੀਤੀ ਕੇ ਕੋਈ ਆਵਾਜ ਮਾਰਦਾ ਏ ਪਰ ਕੋਈ ਨਾ
ਆਇਆ ਛਾਹ ਵੇਲੇ ਬੈਠਕੇ ਆਕੇ ਕਹਨ ਲਗਾ ਭਲਵਾਨ
ਜੀ ਤੁਸਾਂ ਦੀ ਠਠਾ ਹੀ ਕਰਨਾ ਸੀ-ਕਿਕਰ ਸਿੰਘ ਕਹਿਨ
ਲਗਾ--"ਤੂੰ ਵਹਾਓਨੀ ਹੀ ਸੀ ਕੇਬੀ ਵੀ ਪਵਾਨਾ ਸੀ" ਜਟ
ਸ਼ਰਮਿੰਦਾ ਤੇ ਨਰਾਸ ਜਿਹਾ ਹੋਗਿਆਂ-ਕਿਕਰ ਸਿੰਘ ਨੇ
ਕਿਹਾ ਕਿ ਜਾਹ ਜਾਕੇ ਦੇਖ ਤਾਂ ਸਹੀ ਨਾਲੇ ਬੀ ਲਈ
ਜਾਵੀਂ-ਜਟ ਨਿਰਾਸ ਜਿਹਾ ਗਿਆ ਜਾ ਡਿਠੋਸਤਾਂ ਅਸੀਸਾਂ
ਦੇਂਦਾ ਆਇਆ ਲੋਕ ਭੀ ਅਚੰਭਾ ਦੇਖਕੇ ਚਕ੍ਰਤ ਰਹ ਗਏ
ਭਈ ਐਨੀ ਭੋਂ ਰਾਤ ਵਿਚ ਦੋਹਰੀ ਤੇਹਰੀ ਕਲੇ ਨੇ ਕਿਕੂੰ
ਗੋਡੀ ਕੀਤੀ॥
ਕੈਂਹਦੇ ਹਨ ਕਿ ਇਕ ਵੇਰ ਮਹੱਨੀ ਭਲਵਾਨ ਰੈਣੀ
ਵਾਲੇ ਨੇ ਕਿਸੇ ਨਾਲ ਜੋੜ ਮਿਥਯਾ ਅਜੇ ਮਹੀਨਾ ਰਹਿੰਦਾ
ਸੀ ਓਹ ਕਿਕਰ ਸਿੰਘ ਪਾਸ ਗਿਆ ਤੇ ਬਿਨੈ ਪੂਰਬਕ
ਕਹਿਨ ਲਗਾ ਜੋ ਮੈਨੂ ਜੋਰ ਕਰਾਓ ਕਿ ਮੈਂ ਮਹੀਨੇ ਤਕ