ਪੰਨਾ:ਕਿੱਕਰ ਸਿੰਘ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੩)


ਘੁਲਨ ਜੋਗਾ ਹੋ ਜਾਵਾਂ ਕਿਕਰ ਸਿੰਘ ਨੇ ਉਤਰ, ਦਿਤਾ ਜੋ
ਭੈ ਵਰਹਾ ਭਰ ਕਸਰਤ ਕਦੇ ਤਾਂ ਮੈਂ ਤੈਨੂੰ ਨਿਸਚੇ ਕੁਸ਼ਤੀ
ਮਾਰਨ ਜੋਗਾ ਕਰ ਦਵਾਂਗ ਮਹੱਨੀ ਨੇ ਥੋੜੇ ਦਿਨਾਂ ਵਿਚ
ਤਿਆਰ ਹੋਨ ਦੀ ਜਿਦ ਕੀਤੀ ਕਿਕਰ ਸਿੰਘ ਨੇ ਰੁਖਾ
ਜਬਾਬ ਤਾਂ ਨਾਂ ਦਿਤਾ। ਪਰ ਕਸਰਤ ਵਿਚ ਅਜੇਹਾ ਭੰਨਯਾ
ਜੋ ਓਹ ਚੌਥੇ ਦਿਨ ਜੀ ਛਡਕੇ ਨਸ ਗਿਆ ਜਦ ਉਸਦੇ
ਪਠਯਾਨੇ ਪਛਯਾ ਭਲਵਾਨ ਜੀ ਏਹਕੀ ਕੀਤਾ ਕਿਕਰਸਿੰਘ
ਨੇ ਉਤਰ ਦਿਤਾ ਤੇ ਏਹਨੇ ਢੈਹ ਪੈਣਾ ਹੈ ਫੇਰ ਲੋਕਾਂ ਏਹੋ
ਆਖਣਾ ਸੀ ਕੇ ਜਟ ਵੀ ਤਾਂ ਵਾਹ ਲਾ ਚੁਕਾ ਸੀ ।

ਹੋਰ ਨੀਤੀ


ਜਦ ਕਿਕਰ ਸਿੰਘ ਇੰਦੌਰ ਵਿਚ ਸੀ ਤਾਂ ਉਨੀ
ਦਿਨੀ ਇਕ ਸ਼ੇਰ ਨੇ ਰਾਹ ਬੰਦ ਕਰ ਛਡਿਆ ਸੀ ਭਾਣਾ
ਰਬਦਾ ਇਕ ਦਿਨ ਓਹ ਸ਼ੇਰ ਕੁਛ ਢਿੱਲਾ ਜਿਹਾ ਹੋਗਯਾ
ਸੀ ਉਸ ਦਿਨ ਸਵੇਰੇ ਕਿਕਰ ਸਿੰਘ ਤੇ ਓਸੇ ਹੀ ਪਾਸੇ
ਜੰਗਲ ਗਿਆ ਗੜਵੀ ਹਥ ਵਿਚ ਸੁਤੇ ਸਿਧ ਦੋ ਤਿੰਨ ਮੀਲ
ਨਿਕਲਗਯਾ ਮਦਾਨੀ ਬੈਠਾ ਹੀ ਸੀ ਕੇ ਝਾੜ ਵਿਚੋਂ ਸਰ
ਸਰ ਹੋਈ ਉਠਕੇ ਕੀਹ ਦੇਖਦੀ ਹੈ ਕੇ ਸ਼ੇਰ ਹੈ ਸ਼ੇਰ ਨੇ
ਹੰਭਲਾ ਮਾਰਿਆ ਪਰ ਢਿਲੇ ਹੋਨ ਕਰਕੇ ਆਪ ਡਿਗ
ਪਿਆ ਕਿਕਰ ਸਿੰਘ ਨੂੰ ਸਮਾਂ ਲਝ ਪਿਆ ਝਟ ਛਾਲ
ਮਾਰਕੇ ਸ਼ੇਰ ਦੇ ਉਪਰ ਹੋ ਬੈਠਾ ਅਤੇ ਗੜਵੀ ਨਾਲ ਹੀ
ਛਾਤੀ ਫੇਹ ਸੁਟੀ ਜਦ ਸ਼ੇਰ ਠੰਡਾ ਹੋਗਿਆ ਤਾਂ ਕਿਕਰ ਸਿੰਘ