ਪੰਨਾ:ਕਿੱਕਰ ਸਿੰਘ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੧੪)


ਨੂ ਲਬ ਆਗਿਆ ਅਨਾਮ ਲੈਣ ਦੀ ਸੁਝੀ ਰੌਲਾ ਪਾ ਦਿਤਾ ,
ਲੋਕ ਭੀ ਕਠੇ ਹੋਗਏ ਕਹਨ ਲਗਾ ਜਾਓ ਮਹਾਰਾਜ ਨੂੰ
ਆਖੋ ਤੁਹਾਡਾ ਭਲਵਾਨ ਸ਼ੇਰ ਨਾਲ ਘੁਲਦਾ ਹੈ। ਮਹਾਰਾਜ
ਸੁਣਦੇ ਸਾਰ ਕੁਛ ਘੋੜ ਚੜ ਨਾਲ ਲੈ ਉਥੇ ਆਨ ਪਹੁਚੇ
ਕਿਕਰ ਸਿੰਘ ਨੂੰ ਸ਼ਾਬਾਸ ਦਿਤੀ ਤੇ ਕਹਨ ਲਗੇ ਭਲਵਾਨ
ਜੀ ਉਠੋ ਹੁਨ ਗੋਲੀ ਮਾਰੀਏ ਕਿਕਰ ਸਿੰਘ ਨੇ ਆਖਿਆ
ਮਹਾਰਾਜ ਦੇ ਪ੍ਰਤਾਪ ਨਾਲ ਮੈਂ ਇਸਦਾ ਕੰਮ ਕਰ ਛਡਿਆ
ਹੈ ਫੇਰ ਕੀ ਸੀ ਕਿਕਰ ਸਿੰਘ ਨੂੰ ਧੰਨ ਧੰਨ ਹੋਨ ਲਗ ਪਈ
ਤੇ ਧਨ ਵੀ ਖੁਲਾ ਮਿਲ ਗਯਾ ।

"ਸਾਹਦਰੇ ਦਾ ਘੋਲ"


ਕਿਕਰ ਸਿੰਘ ਨੇ ਉਂਜ ਤਾਂ ਬਹੁਤ ਸਾਰੇ ਉਮਦਾ
ਅਤੇ ਸੋਹਨੇ ਘੋਲ ਦੁਖਾਏ ਹਨ ਪਰ ਲਾਹੌਰ ਸ਼ਾਹਦਰੇ
ਬਾਲਾ ਘੋਲ ਬੜਾ ਹੀ ਮਸ਼ਹੁਰ ਅਤੇ ਉਘਾ ਹੈ । ਇਦੇ ਵਿਚ
ਹਰ ਥਾਂ ਅਤ ਹਰ ਇਲਾਕੇ ਦੇ ਬੰਦੇ ਕ ਗਰੀਬ ਕੀ ਅਮੀਰ
ਅਰ ਬੜੇ ਬੜੇ ਸਰਕਾਰੀ ਅਫਸਰ ਮੌਜੂਦ ਸਨ। ਕਿਕਰ
ਸਿੰਘ ਵੀ ਬੜੇ ਜੋਰਾਂ ਵਿਚ ਸੀ, ਜਦ ਕਿਕਰ ਸਿੰਘ ਵੀ
ਅਤੇ ਗੁਲਾਮ ਪਿੜ ਵਿਖੇ ਨਿਕਲੇ ਤਾਂ ਕਿਕਰ ਸਿੰਘ ਨੇ
ਆਂਵਦਿਆਂ ਹੀ ਗੁਲਾਮ ਨੂੰ ਇਕ ਐਸੀ ਧੌਲ ਮਾਰੀ ਜਿਦੇ
ਨਾਲ ਗਲਾਮ ਦੀ ਘੰਡੀ ਫਿਰ ਗਈ ਅਤੇ ਓਹ ਭਵਾਂਟਨੀ
ਖਾ ਕੇ ਭੋਂ ਤੇ ਡਿਗ ਪਿਯਾ। ਕਿਕਰ ਸਿੰਘ ਚੌਹਦਾ ਸੀ ਕੇ
ਓਹ ਗੋਡਾ ਗੁਲਾਮ ਦੀ ਧੌਨ ਤੇ ਰਖਕੇ ਉਲਟਾ ਦੇਵੇ ਪਰ