ਪੰਨਾ:ਕਿੱਕਰ ਸਿੰਘ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੧੫)


ਉਸਦੀ ਘੰਡੀ ਮੁੜ ਠੀਕ ਹੋਨ ਕਾਰਣ ਉਹ ਸੰਭਲ ਗਯਾ
ਓਵੇਂ ਹੀ ਅਵਾਜ ਆਈ "ਕਿ ਓਹ ਮਾਰਾ" ਕਿਕਰ
ਸਿੰਘ ਛਾਲ ਮਾਰਕੇ ਦੌੜਦਾ ਹੀ ਸੀ ਕਿ ਗੁਲਾਮ ਉਸ ਦੇ
ਮਗਰ ਨਠਯਾ ਅਰ ਕੁਸਤੀ ਦੇ ਮੁਨਸਫਾ ਨੇ ਵੀ ਏਹ ਹੀ
ਕਹਯਾ ਕੇ ਅਸਲ ਵਿਚ ਗੁਲਾਮ ਢਠਾਨਹੀਅਤੇਘੋਲ ਸਾਫ
ਨਹੀਂ ਹੋਇਆ ਅਫਸਰ ਬਥੇਰਾ ਯਤਨ ਕੀਤਾ ਕਿ ਫੇਰ
ਦੰਗਲ ਹੋਵੇ ਅਰ ਕਿਕਰ ਸਿੰਘ ਨੂੰ ਵੀ ਕਹਯਾ ਪਰ ਓਸ
ਸ਼ੇਰ ਇਕ ਵੀ ਨਾ ਮੰਨੀ ਅਰ ਬਘੀ ਵਿਚ ਬੈਠਕੇ ਆਪਨੇ
ਡੇਰੇ ਵਜ਼ੀਰ ਖਾਂ ਦੇ ਚੌਂਕ ਵਿਚ ਆ ਗਯਾ ਬੈਠਕ ਤੇ ਚੜਦਾ
ਹੀ ਸੀ ਕਿ ਇਕ ਫਕੀਰ ਨੇ ਮਖੌਲ ਨਾਲ ਆਖਯਾ
"ਪਹਿਲਵਾਨ ਤੇਰੇ ਵਿਚ ਬਲ ਤਾਂ ਬੜਾ ਪਰ ਤੇਰਾ ਦਿਲ"
ਧੇਲੇ ਦੇ ਕਦੂ ਨਾਲੋਂ ਵੀ ਛੋਟਾ ਪਰ ਉਸ ਇਸਦਾ ਕੋਈ
ਗੁਸਾ ਨਾ ਕੀਤਾ ਸਗੋਂ ਹਲਕੇ ਬੈਠਕ ਤੋਂ ਚੜ ਗਯਾ ਇਥੋਂ
ਵੀ ਜਾਪਦਾ ਹੈ ਕੇ ਓਹ ਫਕੀਰਾਂ ਦਾ ਵੀ ਬੜਾ ਮੇਲੀ ਸੀ ।

ਵਾਕ ਸਤ


ਇਕ ਵੇਰ ਦੀ ਗਲ ਹੈ ਕਿ ਕਿਕਰ ਨੂੰ ਸਿੰਘ ਰਯਾਸਤ
ਇੰਦੌਰ ਵਿਚ ਮਾਂਦਾ ਸੀ ਪਰ ਇਸਦੀਕਛਵਿਚਇਕਫੌੜਾਸੀ
ਜੇਤਾ ਕਿ ਹਰ ਵੇਲੇ ਵਗਦਾ ਰੈਂਹਦਾ ਸੀ । ਮਹਾਰਾਜਾ
ਸਾਹਿਬ ਨੇ ਇਹਦਾ ਘੋਲ ਮਿਥ ਦਿਤਾ ਪਰ ਇਹਦੇ ਚਾਚੇ
ਨੇ ਇਸਨੂੰ ਆਕੇ ਰੋਕਯਾ ਅਰ ਆਖਯਾ ਕੇ ਤੂੰ ਮਹਾਰਾਜ
ਨੂੰ ਕਹੁ ਕਿ ਮੈ ਤਿਨਾਂ ਵਰਗਿਆਂ ਦਾ ਮਾਂਦਾ ਹਾਂ ਮੈਨੂੰ ਜਰਾ