(੧੬)
ਤਗੜਾ ਹੋ ਲੈਨ ਦੇਓ। ਕਿਕਰ ਸਿੰਘ ਸੁਨਕੇ ਆਖਨ ਲਗਾ ਕਿ ਮਹਾਰਾਜ ਦੀ ਆਗਯਾ ਭੰਗ ਕਰਨੀ ਚੰਗੀ ਨਹੀਂ ਜਦ ਅਸੀਂ ਏਸੇ ਗਲ ਦੇ ਨੌਕਰ ਹਾਂ ਤਾਂ ਸਾਨੂੰ ਨੁਕਰ ਕਾਦੀ "ਨੌਕਰ ਕੀ ਤੇ ਨਖ਼ਰਾ ਕੀ" ਚਾਚੇ ਦੇ ਮੁੜ ਮੁੜ ਕਹਨ ਤੇ ਕਿਕਰ ਸਿੰਘ ਨੇ ਛਿਥੇ ਹੋਕੇ ਆਖ੍ਯਾ "ਚਾਚਾ ਤੂੰ ਛੇਤੀ ਘਰ ਜਾ ਮੈਨੂੰ ਸੁਪਨਾ ਆਯਾ ਹੈ ਕੇ ਹਰਨਾਮ ਸਿੰਘ ਦੇ ਘਰ ਪੁਤ੍ਰ ਹੋਯਾ ਹੈ ਪਰ ਮੁੰਡੇ ਦੀ ਮਾਂ ਨੂੰ ਬੜਾ ਔਖ ਹੈ ਕੁਜ ਜਾਕੇ ਉਪਾਉ ਕਰ" ਕਿਕਰ ਸਿੰਘ ਦਾ ਚਾਚਾ ਉਹਦੇ ਕਹਨੇ ਅਨੁਸਾਰ ਘਰ ਆਗਯਾ ਅਰ ਉਨੇ ਵੇਖਯਾ ਕੇ ਓਦੀ ਗਲ ਸਚ ਮੁਚ ਠੀਕ ਸੀ। ਥੋੜੇ, ਦਿਨ ਰੈਹਕੇ ਫੇਰ ਓਹ ਇੰਦੌਰ ਕਿਕਰ ਸਿੰਘ ਪਾਸ ਚਲਾ ਗਯਾ ਤੇ ਓਹਨੂੰ ਜਾਕੇ ਆਖ੍ਯਾ ਕਿ ਜੋ ਤੂੰ ਕਹਿਆ ਸੀ ਸਬ ਠੀਕ ਸੀ।
(ਪੁਤ ਨੂੰ ਤਾੜਨਾ)
ਇਕ ਵਾਰ ਉਦੇ ਵਡੇ ਪੁਤ ਨੇ ਆਖ੍ਯਾ "ਬਾਪੂ ਮੈਂ ਇਕ ਥਾਂ ਜਾਨਾ ਹੈ ਮੈਂ ਹੁਨੇ ਹੀ ਮੁੜਕੇ ਲਗਾ ਆਵਾਂਗਾ" ਕਿਕਰ ਸਿੰਘ ਨੇ ਕਹ੍ਯਾ ਕੇ ਕਿਥੇ ਚਲਿਆ ਹੈ। ਪੁਤ ਨੇ ਉਤ੍ਰ ਦਿਤਾ ਬਾਪੂ ਕਿ "ਖਰਬੂਜੇ ਖਾਨ" ਕਿਕਰ ਸਿੰਘ ਨੇ ਪੁਤ ਨੂੰ ਬੜਾ ਝਿੜਕਿਆ ਅਰ ਆਖਿਆ ਕੇ ਏਥੇ ਹੀ ਬੈਠ ਜਾਹ ਗਰੀਬਾਂ ਨੂੰ ਜਾਕੇ ਔਖਯਾ ਕਰੇਂਗਾ ਮੈਂ ਤੈਨੂੰ ਇਥੇ ਹੀ ਖਰਬੂਜੇ ਮੰਗਵਾ ਦੇਨਾ ਹਾਂ ਸੋ ਗਲ ਕੀਹ ਇਕ ਗਭਰੂ ਨੂ ਟਕੇ ਦੇਕੇ ਛਟਕੁ ਵਾਰ ਖਰਬੂਜੇ ਝਟ ਮੰਗਵਾ ਦਿਤੇ।