ਪੰਨਾ:ਕਿੱਕਰ ਸਿੰਘ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੧੭)


(ਕਿਕਰ ਸਿੰਘ ਦੀ ਬਾਣੀ ਸਫਲੀ)


ਕਿਕਰ ਸਿੰਘ ਇਕ ਦਿਨ ਬੈਠਾ ਹੋਯਾ ਸੀ ਅਰ
ਹੋਰ ਬਹੁਤ ਸਾਰੇ ਬੰਦੇ ਉਸਦੇ ਲਾਗੇ ਬੈਠੇ ਹੋਏ ਸਨ ਕਿ
ਏਹ ਗਲਚਲੀ ਕਿ ਮਤਾਬ ਅਤੇ ਸਮੁਦ ਸਿੰਘ ਦੇ ਘਰ ਕੋਈ
ਬਾਲਕ ਨਹੀਂ ਹੁੰਦਾ । ਕਿਕਰ ਸਿੰਘ ਉਨ੍ਹਾਂ ਵਲ
ਤਕਕੇ ਬੋਲਯਾ ਤੁਸੀ ਦੋਵੇਂ ਅਖਾੜੇ ਦੀ ਸੇਵਾ ਕੀਤਾ ਕਰੋ
ਵਾਹਿਗੁਰੂ ਤੁਹਾਨੂੰ ਬਾਲਕ ਬਖਸ਼ੇਗਾ।ਦੋਨਾ ਨੇ ਨਿਸਚੇ ਨਾਲ
ਏਹ ਸੇਵਾ ਕੀਤਾ ਕਯੋ ਕੇ ਓਹ ਇਸ ਗਲ ਦੇ ਜਾਣੂ ਸਨ
ਕੇ ਪਹਲਵਾਨ ਸੱਤ ਵਾਦੀ ਹੈ ਉਸਦਾ ਬਚਨ ਨਹੀਂ ਖਾਲੀ
ਜਾਂਦਾ। ਕਰਨੀ ਰੱਬ ਦੀ ਕੁਝ ਚਿਰ ਮਗਰੋਂ ਉਨਾਂ ਦੋਹਾਂ
ਦੇ ਘਰ ਬਾਲ ਹੋਏ ਜੋ ਕੇ ਲੜਕੇ ਸਨ।

ਧਾੜਵੀਆਂ ਨਾਲ ਟਾਕਰਾ


ਕਿਕਰ ਸਿੰਘ ਘੋੜੇ ਤੇ ਚੜਿਆ ਘਰਲਗਾ ਆਉਂਦਾ
ਸੀ ਕਿ ਰਸਤੇ ਵਿਚ ਜਗਤੂ ਬਾਹਮਨ ਤੇ ਨਜਾਮ ਡਾਕੂਆ
ਮਿਲੇ ਅਤੇ ਇਨਾਂ ਦੋਵਾਂ ਘੇਰਾ ਆ ਘਤਯਾ, ਅਰ ਕਹਨ
ਲਗੇ" ਪਹਲਵਾਨ ਕੁਝ ਖਾਨ ਪੀਨ ਨੂੰ ਦੇਜਾ'ਕਿਕਰ ਸਿੰਘ
ਘੋੜੇ ਤੋਂ ਹੇਠਾਂ ਉਤਰ ਕੇ ਦੋਵਾਂ ਦੀਆਂ ਧੌਨਾ ਵਿਚ ਹਥ ਪਾਏ
ਅਤੇ ਦੋਹਾਂ ਨੂੰ ਟਕਰਾ ਕੇ ਮਾਰਨਾ ਚਾਹਿਆ ਤੇ ਕਹਯਾ" ਜੇ
ਮੈਂ ਤੁਹਾਨੂੰ ਹੁਨ ਕੁਜ ਦੇ ਦੇਵਾਂ ਕਲ ਹੀ ਅਖਬਾਰ ਛਪਜਾਨ
ਗੇ ਕਿ ਕਿਕਰ ਸਿੰਘ ਨੂੰ ਧਾੜਵੀਆਂ ਲੁਟਲਿਆ "ਜਗਤੂ
ਬੋਲਿਆ ਅਸੀ ਤਾਂ ਜਾਨ ਬਚਾਕੇ ਨਸੀ ਫਿਰਦੇ ਹਾਂ ਤੂੰ ਸਾਨੂੰ
ਕੀ ਤੰਗ ਕਰਦਾ ਹੈ ਜੇ ਕੁਝ ਦੇ ਸਕਦਾ ਹੈ ਤਾਂ ਦੇ ਦੇ