ਪੰਨਾ:ਕਿੱਕਰ ਸਿੰਘ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੧੯)


ਹਨਨਵਾਬ ਸਾਹਿਬ ਨੇ ਫਰਮਾਯਾ ਕਿ ਸਬ ਤੋਂ ਛਾ ਗਠ
ਸਨਬੰਧ ਹੀ ਮੈਹਲ ਤੇ ਪੁਚਾਯਾ ਜਾਵੇ।। ਉਨੀਂ ਦਿਨੀਂਨਵਾਬ
ਸਾਹਬਦੇ ਤੋਪਖਾਨੇ ਵਿਚ ਇਕ ਜਬਰੂ ਪਠਾਨ ਆਪਨੇ ਬਲ
ਕਰਕੇ ਬੜਾ ਪਰਸਿਧ ਸੀ ॥ ਨਵਾਬ ਨੇ ਉਸਨੂੰ ਬੁਲਯਾ
ਅਰ ਹੁਕਮ ਦਿਤਾ ਕਿ ਇਹ ਗਠਾ ਉਪਰ ਪਚਾਦੇ।।ਓਨਬੜਾ
ਜ਼ੋਰ ਲਾਇਆ ਪਰ ਹੰਬ ਗਯਾ ਅਰ ਕੁਜ ਪੇਸ਼ ਨਾ ਚਲੀ।
ਫੇਰ ਨਵਾਬ ਸਾਹਬ ਨੇ ਕਿਕਰ ਸਿੰਘ ਨੂੰ ਬੁਲਾਯਾ ਅਤੇ
ਫਰਮਾਯਾ ਕੇ ਗਠਾ ਮਹਲ ਤੇ ਪੁਚਾ ਦਵੇ ।। ਕਿਕਰ ਸਿੰਘ ਨੇ
ਗਠਾ ਸਹਜੇ ਹੀ ਚੁਕਲਯਾ ਅਰ ਮਹਲ ਦੇ ਸਿਖਰ ਪੁਚਾਯਾ
ਲੋਕ ਕੈਹਦੇ ਹਨ ਕੇ ਮਹੱਲ ਦੀਆਂ ੭੦ ਪੌੜਆਂ ਸਨ ।।
ਨਵਾਬ ਸਾਹਬ ਬੜੇ ਪ੍ਰਸਿਨ ਹੋਇ ਅਤੇ ਆਪਣੇ ਆਖਿਆ
“ਪਹਿਲਵਾਨ ਜੋ ਮੰਗਣਾ ਏ ਮੰਗਲੇ” ਕਿਕਰ ਸਿੰਘ
ਉਤ੍ਰ ਦਿਤਾ "ਹਜੂਰ ਮੈਂ ਪਾਡੀ ਨਹੀ ਜੋ ਭਾਰ ਦੇ ਢਵਾਈ
ਲਵਾਂ ਮੈ ਪਹਿਲਵਾਨ ਹਾਂ ਮੈ ਪਹਿਲਵਾਨੀ ਕਰਕੇ ਇਨਾਮ
ਲਵਾਂਗਾ"
ਨਵਾਬ ਹੋਰ ਵੀ ਵਧਰੇ ਪ੍ਰਸੰਨ ਹੋਆ ਅਰ ਜਦ
ਕਿਕਰ ਸਿੰਘ ਆਪਨੇ ਡੇਰੇ ਆਯਾ ਇਦੇ ਸੰਗੀ ਸਾਥੀਆਂ ਨੇ
ਆਖਯਾ "ਪਹਿਲਵਾਨ ਜੀ ਤੁਹਾਨੂੰ ਮੁਖਤ ਵਿਚ ਇਨਾਮ
ਮਿਲਦਾ ਸੀ ਤੁਸੀ ਕਿਉ ਛਡਿਆ" ਤੇ ਕਿਕਰ ਸਿੰਘ ਉਤ੍ਰਦਿਤਾ
"ਭਈ ਜੇ ਮੈ ਲੈ ਲੈਂਦਾ ਤਾਂ ਕਲ ਹੀ ਅਖਬਾਰ ਵਿਚ
ਛਪ ਜਾਂਦਾ ਕਿ ਕਿਕਰ ਸਿੰਘ ਟੌਕ ਵਿਚ ਪੰਡਾਂ ਢੋ ਕੇ
ਗੁਜ਼ਾਰਾ ਕਰਦਾ ਹੈ"