ਪੰਨਾ:ਕਿੱਕਰ ਸਿੰਘ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦)

ਕਿਕਰ ਸਿੰਘ ਦੀ ਅੜੀ ਮਾਰੀ।

ਜਦ ਨਵਾਬ ਸਾਹਬ ਟੌਕ ਦਾ ਵਿਆਹ ਹੋਯਾ ਤਾਂ ਓਨਾਂ ਨੇ ਬੇਗਮ ਸਾਹਬ ਲਈ ਇਕ ਨ੍ਯਾ ਮਹੱਲ ਬਨਵਾਯਾ ਜਿਦੇ ਬਨਾਨ ਦਾ ਪ੍ਰਬੰਧਕ ਕਿਕਰ ਸਿੰਘ ਸੀ। ਜਦ ਮਕਾਨ ਤਯਾਰ ਹੋਗਿਆ ਤਦ ਬੇਗਮ ਸਾਹਬ ਨੇ ਫਰਮਾਯਾ ਕਿ ਅਸੀਂ ਮਹੱਲ ਵੀ ਵੇਖਨਾ ਚਾਹਦੇ ਹਾਂ ਅਰ ਤੁਹਾਡੇ ਪਹਿਲਵਾਨ ਦੇ ਕਰਤਬ ਵੀ॥ ਸੋ ਬੂਹਿਆਂ ਅਤੇ ਬਾਰੀਆਂ ਤੇ ਚਿਕਾਂ ਲਵਾ ਦਿਤੀਆਂ ਅਤੇ ਬੇਗਮ ਸਾਹਬ ਆ ਗਈ॥ ਕਿਕਰ ਸਿੰਘ ਨੇ ਕੁਝ ਚਿਰ ਆਪਨੀ ਕੁਸਤੀ ਤੇ ਕਰਤਬ ਦਖਲਾਏ ਅਤੇ ਫੇਰ ਓਵੇਂ ਹੀ ਮਿਟੀ ਨਾਲ ਭਰਿਆ ਉਸ ਬੂਹੇ ਉਤੇ ਜਿਥੋਂ ਬੇਗਮ ਸਾਹਿਬਾਂ ਨੇ ਲੰਘਨਾ ਸੀ ਆਨਕੇ ਬੈਹ ਗਯਾ। ਕੰਡ ਅੰਦਰ ਵਲ ਸੀ ਅਰ ਮੂੰਹ ਬਾਰਵਲ। ਨਵਾਬ ਸਾਹਿਬ ਜੋ ਇਸਨੂੰ ਮੋਦੂ ਰਾਮ ਆਖਦੇ ਹੁੰਦੇ ਸਨ ਆਨਕੇ ਆਖਯਾ "ਮੋਦੂ ਰਾਮ ਉਠ ਬੇਗਮ ਸਾਹਿਬਾ ਜਾਨ ਲਈ ਖੜੇ ਹਨ। ਪਹਿਲਵਾਨ ਬੋਲਯਾ ਕ੍ਰਿਪਾਲੂ ਜੀ ਸਾਡਾ ਇਨਾਮ ਮਿਲਨਾ ਚਾਹੀਦਾ ਹੈ ਅਰ ਕਿਕਰ ਸਿੰਘ ਦਾ ਵੀ ਓਨਾਂ ਦਿਨਾਂ ਵਿਚ ਨਵਾਂ ਹੀ ਵਯਾ ਹੋਇਆ ਸੀ ਏਸ ਲਈ ਉਨੇ ਓਧਰ ਇਸ਼ਾਰਾ ਕਰਕੇ ਅਖਯਾ "ਬੇਗਮ ਸਾਹਿਬ ਆਪਨੀ ਨੂੰਹ ਲਈ ਆਪਨੀ ਸਾਨ ਦੇ ਅਨੁਸਾਰ ਸਾਨੂੰ ਵਧਾਨ" ਜਿਸਦਾ ਫਲ ਏਹ ਹੋਇਆ ਕੇ ਬੇਗਮ ਸਹਿਬ ਨੇ ਕਿਕਰ ਸਿੰਘ ਨੂੰ ੫੦੦੦ ਰੁਪਯਾ ਅਤੇ ਓਦੀ ਵਹੁਟੀ ਲਈ ਕੰਗਨਾਂ ਦੀ ਜੋੜੀ ਪਰਵਾਨ ਕੀਤੀ ਅਰ ਇੰਵੇਂ ਹੀ ਹੋਰਨਾ