ਪੰਨਾ:ਕਿੱਕਰ ਸਿੰਘ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਨੂੰ ਇਨਾਂਮ ਦਵਾਕੇ ਬੂਹੇ ਉਤੋਂ ਉਠਾਯਾ।

ਰਲਕੇ ਘੁਲਨਾ

ਕਿਕਰ ਸਿੰਘ ਦੇ ਨਾਉਂ ਦੀ ਬੜੀ ਮਸ਼ਹੂਰੀ ਸੀ ਕਈ ਪਹਿਲਵਾਨ ਆਂਉਂਦੇ ਅਰ ਕੈਂਹਦੇ ਪਹਲਵਾਨ ਤੇਰੇ ਨਾਲ ਘੁਲੀਏ ਪਰ ਇਸ ਸ਼ਰਤ ਤੇ ਕਿ ਨਾ ਤੂੰ ਸਾਨੂੰ ਢਾਵੇਂ ਨਾ ਅਸੀਂ ਤੈਨੂ ਅਰ ਇੰਵੇਂ ਭਰੀ ਕਿਰਪਾ ਕਰਕੇ ਅਸੀਂ ਚਾਰ ਪੈਸੇ ਕਮਾ ਲਈਏ। ਅਤੇ ਤੇਰੇ ਨਾਲ ਇਕ ਵੇਰੀ ਘੁਲਨ ਨਾਲ ਸਾਨੂੰ ਏਹ ਲਾਭ ਹੋ ਜਾਵੇਗਾ ਕਿ ਸਾਡਾ ਵਡੇ ਘੁਲਾਟੀਆਂ ਵਿਚ ਨਾ ਹੋ ਜਾਵੇਗਾ, ਅਤੇ ਪੈਸਾ ਬਹੁਤਾ ਖਟਾਂਗੇ! ਕਿਕਰ ਸਿੰਘ ਕਿਸੇ ਦਾ ਭਲਾ ਵੇਖ ਮਨ ਪੈਂਦਾ ਅਤੇ ਬਚਨ ਕਰ ਘੋਲ ਘੁਲਦਾ। ਕਿਕਰ ਸਿੰਘ ਨਾਲ ਅਜਿਹੇ ਬੜੇ ਘੋਲ ਹੋਏ ਜਿਨਾਂ ਵਿਚ ਕੇ ਰਲਾ ਹੁੰਦਾ ਸੀ ਅਰ ਏਹ ਗਲ ਬਹੁਤ ਖਿਲਰ ਗਈ ਸੀ। ਪਰ ਉਦੇ ਭਾਗ ਬੜੇ ਵਸ਼ੇਸ਼ ਸਨ ਜਦੋਂ ਉਸਦੀ ਕੁਸ਼ਤੀ ਹੁੰਦੀ ਦੁਨਯਾ ਟੁਟਕੇ ਆ ਜਾਂਦੀ ਅਤੇ ਠੇਕੇ ਦਾਰ ਆਪਨੀ ਵਿਚਾਰ ਤੋਂ ਜਯਾਦਾ ਰੁਪਯਾ ਕਮਾ ਕੇ ਹਥ ਰੰਗ ਲੈਂਦੇ।

ਇਕ ਵੇਰੀ ਕਿਕਰ ਸਿੰਘ ਦੀ ਕੁਸਤੀ ਚਾਨਨ੍ ਲਾਹੋਰੀ ਨਾਲ ਬਹਾਵਲ ਪੁਰ ਵਿਚ ਹੋਈ ਅਤੇ ਦੰਗਲ ਰਲਕੇ ਹੋਯਾ ਸੀ ਕਿਕਰ ਸਿੰਘ ਅਤੇ ਚਾਨਨ ਨੇ ਆਪਸ ਵਿਚ ਧਰਮ ਕਰ ਲਯਾ ਅਰ ਸੁਗੰਧਾ ਖਾ ਲੀਤੀਆਂ ਕੇ ਇਕ ਦੂਜੇ ਨੂੰ ਨਹੀਂ ਡੇਗਨਾ ਅਰ ਜੇੜਾ ਪਰਨ ਤੋੜੇਗਾ ਓਨੂੰ