ਪੰਨਾ:ਕਿੱਕਰ ਸਿੰਘ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਰਬ ਵੇਖ ਲੈਗਾ। ਪਰੰਤੂ ਜਦੋਂ ਕੁਸਤੀ ਸ਼ੁਰੂ ਹੋਈ ਅਰ ਘੁਲਦਿਆਂ ਘੁਲਦਿਆਂ ਕੁਜ ਚਿਰ ਗੁਜਰ ਗਯਾ ਅਰ ਕਿਕਰ ਸਿੰਘ ਨੇ ਪ੍ਰੱਨ ਅਨੁਸਾਰ ਇਕ ਵਾਰ ਚਾਨਨ ਨੂੰ ਅਗੇ ਰਖਕੇ ਛਡ ਦਿਤਾ ਪਰ ਚਾਨਨ ਨੇ ਪਰਨ ਤੋੜ ਦਿਤਾ ਅਰਥਾਤ ਕਿਕਰ ਸਿੰਘ ਨੂੰ ਅਗੇ ਰਖਕੇ ਜਦ ਓਹ ਖੜੋਨਾ ਚਾਹੁਦਾ ਸੀ ਪਿਠ ਲਾ ਦਿਤੀ। ਕਿਕਰ ਸਿੰਘ ਨੇ ਆਖਯਾ ਕੇ ਏਨੇ ਪਰਨ ਨੂੰ ਤੋੜ ਦਿਤਾ ਹੈ। ਵਡੇ ਹਾਕਮਾਂ ਨੇ ਧੋਖਾ ਦੇਨ ਦੇ ਅਲਜਾਮ ਵਿਚ ਦੋਨੇ ਪਹਲਵਾਨਾਂ ਨੂੰ ਸਨੇ ਠੇਕੇਦਾਰਾਂ ਦੇ... ਅੰਦਰ ਕਰ ਦਿਤਾ। ਪਰ ਏਸ ਉਚਿਤ ਉਤ੍ਰ ਕੇ ਏਹ ਉਨਾਂ ਦਾ ਆਪਨਾ ਅਕਰਾਰ ਸੀ ਪੂਰਾ ਕਰਨਾ ਯਾ ਨਾ ਕਰਨਾ ਏਨਾਂ ਦਾ ਆਪ ਨਾਲ ਸਨਬੰਧ ਰਖਦਾ ਸੀ ਆਮ ਲੋਗਾਂ ਦੇ ਸਾਮਨੇ ਘੋਲ ਸਾਫ ਹੋ ਜਾਨ ਤੋਂ ਹਾਕਮਾਂ ਨੇ ਉਨਾਂ ਨੂੰ ਛਡ ਦਿਤਾ।

ਬੰਕਾਂ ਦਾ ਟੁਟਨਾ

ਜਦ ਕਿਕਰ ਸਿੰਘ ਨੇ ਪੀਪਲਜ਼ ਬੰਕ ਦੇ ਟੁਟਨ ਦੀ ਬਾਬਤ ਸੁਨਯਾ ਤਦ ਉਨੇ ਕੋਈ ਅਖਬਾਰ ਮੰਗਵਾਕੇ ਸੁਨਯਾ ਅਰ ਕਹਯਾ "ਮੈਂ ਏਸੇ ਪਿਛੇ ਬੰਕਾਂ ਵਿਚ ਰੁਪੀਆ ਨਹੀ ਰਖਦਾ ਬੰਕ ਵਿਚ ਰਖਕੇ ਐਂਵੇ ਹੀ ਦਿਲ ਨੂੰ ਧੜਕੜੀ ਲਾਨੀ ਹੈ ਪੈਸਾ ਓਹੀ ਹੈ ਜੇਹੜਾ ਗੰਡ ਵਿਚ ਹੈ।