੨੩
ਕਿਕਰ ਸਿੰਘ ਦੇ ਰੁਪਏ ਦੀ ਸਾਂਭ ਦਾ ਤਰੀਕਾ
ਦਿਨ ਬਦਿਨ ਦੀ ਆਮਦਨੀ ਕਰਕੇ ਕਿਕਰ ਸਿੰਘ ਨੇ ਇਕ ਬੜੀ ਚੋਖੀ ਜਾਇਦਾਦ ਬਨਾ ਲਈ ਸੀ ਬਹੁਤ ਸਾਰੀ ਜਮੀਨ ਉਸਨੇ ਮੁਲ ਲੈ ਰਖੀ ਸੀ ਜਿਸਤੋਂ ਓਹਨੂ ਬੜੀ ਤਗੜੀ ਆਮਦਨ ਹੁੰਦੀ ਸੀ। ਕਿਕਰ ਸਿੰਘ ਨੇ ਕੁਝ ੨ ਚੰਗੇ ਤਗੜੇ ਗਬਰੂ ਮੁੰਡੇ ਆਪਨੇ ਪਾਸ ਰਖੇ ਹੋਏ ਸਨ ਜਿਨਾਂ ਦਾ ਕੰਮ ਹਰ ਵੇਲੇ ਹਾਜਰ ਰਹਿਨਾ ਸੀ ਚੰਗੇ ਤੋਂ ਚੰਗਾ ਖਾਂਦੇ ਪੀਂਦੇ ਅਤੇ ਤਾਸ-ਬਾਰਾਂ ਟਾਂਨੀ, ਚੌਪੜ ਚੂਪੜ ਖੇਡ ਛਡਦੇ।
ਕਿਕਰ ਸਿੰਘ ਦਾ ਸਖੀ ਪੁਨਾ
ਕਿਕਰ ਸਿੰਘ ਫਕੀਰ ਵੀ ਸੀ ਸੰਤ ਮਹਾਤਮਾ ਦੀ ਪਾਲਨਾ ਕਰਦਾ ਗਰੀਬ ਗੁਰਬੇ ਦੀ ਸਹਾਇਤਾ ਕਰਦਾ॥ ਓਦ ਡੇਰੇ ਇਕ ਸਦਾ ਵਰਤ ਰੈਂਹਦਾ ਜੋ ਕੋਈ ਪਰੌਣਾ ਆਉਦਾ ਭਾਵੇ ਹਿੰਦੂ ਭਾਵੇਂ ਮੁਸਲਮਾਨ ਓਸਨੂੰ ਓਥੋਂ ਰਸਦ ਪਾਨੀ ਮਿਲ ਜਾਂਦਾ॥
ਇਕ ਵੇਰ ਦੀ ਗਲ ਹੈ ਕਿ ਜਦ ਇਸਦੇ ਉਸਤਾਦ ਗੁਲਾਮੀ ਘੁਮਯਾਰ ਦੀ ਸਪੁਤ੍ਰੀ ਦਾ ਵਯਾਹ ਹੋਇਆ ਤਾਂ ਇਸੇ ਨੇ ੩੦੦ ਰੁਪਯਾ ਭੇਟਾ ਕੀਤੀ। ਤੇ ਧੀ ਵਾਂਗ ਹੀ ਜਾਨਦਾ ਰਿਹਾ।
ਕਿਕਰ ਸਿੰਘ ਦਾ ਮਖੌਲ
ਕਿਕਰ ਸਿੰਘ ਦਾ ਸੁਭਾਉ ਅਤੀ ਹੀ ਮਖੌਲੀਆ ਸੀ ਅਰ ਉਹ ਹਾਸੇ ਠੱਠੇ ਨੂੰ ਹੀ ਪੈਹਲਵਾਨੀ ਦਾ ਮੁੱਖ ਕਾਰਨ