ਪੰਨਾ:ਕਿੱਕਰ ਸਿੰਘ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪

ਸਮਝਦਾ ਸੀ ਮਾਨੋ ਉਹ ਇਸ ਵਾਕ ਤੇ ਅਮਲ ਕਰਦਾ ਹੁੰਦਾ ਸੀ।

ਜਿੰਦਗੀ ਜਿੰਦਾ ਦਿਲੀ ਕਾ ਨਾਮ ਹੈ

ਮੁਰਦਾ ਦਿਲ ਖਾਕ ਜੀਆ ਕਰਤੇ ਹੈ।

ਯਥਾ ਕਿ ਇਕ ਵਾਰੀ ਕਿਕਰ ਸਿੰਘ ਜੰਮੂੰ ਦੀ ਰਿਆਸਤ ਵਿਚ ਨੌਕਰ ਸੀ ਅਰ ਉਸਦੇ ਪਾਸ ਉਸਦੇ ਪਿੰਡ ਦਾ ਇਕ ਮਾਸ਼ਕੀ ਜਿਸਦਾ ਨਾਮ, ਸ਼ਹਾਬ ਸੀ ਗਿਆ ਅਰ ਕਿਹਾ ਕਿ ਮੇਰੇ ਤੇ ਭੀ ਕ੍ਰਿਪਾ ਕਰੋ ਅਰ ਮੇਰਾ ਨਾ ਪੈਹਲਵਾਨਾਂ ਵਿਚ ਲਖਾ ਦਿਉ ਤਾ ਕਿ ਮੈਂ ਸਦਾ ਲਈ ਗਰੀਬੀ ਦੇ ਪੰਜੇ ਤੋਂ ਛੁਟ ਜਾਵਾਂ ਪੈਹਲਵਾਨ ਨੇ ਜਤਨ ਤਾਂ ਬਥੇਰਾ ਕੀਤਾ ਪਰ ਉਸਦੀ ਦੁਰਭਾਗਤਾ ਕਿ ਉਹ ਮਨਜ਼ੂਰ ਨਾ ਹੋ ਸਕਿਆ ਉਸ ਵੇਲੇ ਉਸ ਨੂੰ ਇਹ ਸੁਝੀ ਕਿਹਾ ਕਿ ਇਸ ਨੂੰ ਉਡਨਾਂ ਸਖਾਉ ਉਸਦੇ ਡੌਲਿਆਂ ਨਾਲ ਬਾਂਸ ਬਨਿ ਕੇ ਉਸਨੂੰ ਉਚਾ ਕਰ ਦਿਤਾ ਅਤੇ ਹਿਠੋ ਉਸਦਾ ਤਾਹਮਦ ਖਿਚ ਦਿਤਾ ਅਰ ਕਿਹਾ ਕਿ ਉਡ ਜਾ।

ਆਮ ਮਖੌਲ - ਕਿਲਾ ਸੋਭਾ ਸਿੰਘ ਨਾਰੋ ਵਾਲ ਆਦ ਇਲਾਕੇ ਨੂੰ ਧੜਬ ਆਖਦੇ ਹਨ-ਉਥੋ ਦੇ ਲੋਕਾਂ ਨੂੰ ਛਿੰਜਾਂ ਦਾ ਬੜਾ ਸੌਂਕ ਹੈ- ਅਰ ਉਸ ਪਾਸੇ ਦੇ ਲੋਕ ਤਾਹਮਦ ਤਭਲੀਆਂ ਆਦ ਬਨ੍ਹਿਆ ਕਰਦੇ ਹਨ-ਉਨਾਂ ਲੋਕਾਂ ਵਿਚ ਜਦ ਕੋਈ ਕਿਕਰ ਸਿੰਘ ਨੂੰ ਮਿਲਨ ਲਈ ਜਾਂਦਾ ਤਾਂ ਉਹ ਇਕ ਹਥ ਨਾਲ ਉਨਾ ਨਾਲ ਦਸਤ ਪੰਜਾ ਲੈਂਦਾ ਅਰ ਦੂਜੇ ਹਥ ਨਾਲ ਉਨਾਂ ਦੀਤਾਹਮਤੀ ਛਿਕ ਛਡਦਾ ਸੀ ਉਹ ਲੋਕ ਸਰਮਿੰਦੇ ਹੋ