ਪੰਨਾ:ਕਿੱਕਰ ਸਿੰਘ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੬

ਪੈਹਲਵਾਨ ਕਿਹਾ ਸਾਡੇ ਦੇਸ ਦਾ ਵਾਧਾ ਕਿਸਤ੍ਰਾਂ ਹੋ ਸਕਦਾ ਹੈ ਜਿਥੋਂ ਦੀਆਂ ਇਸਤ੍ਰੀਆਂ ਤਾਂ ਖੁਦ ਮੁਖਤਿਆਰ ਹੋਨ ਅਰਥਾਤ ਜੋ ਚਾਹਨ ਸੋ ਕਰਨ ਅਰ ਆਦਮੀ ਕੁਲੀਆਂ ਦਾ ਕੰਮ ਕਰਨ।

ਆਪੇ ਹੀ ਸ਼ਰਮਿੰਦਾ ਹੋਇਆ ਇਕ ਵਾਰੀ ਦੀ ਗਲ ਹੈ ਕਿ ਇਕ ਦਿਨ ਆਪਣਿਆਂ ਪਠਿਆਂ ਤਾਈਂ ਜੋਰ ਕਰਾ ਰਿਹਾ ਸੀ ਉਸ ਵੇਲੇ ਸ਼ਾਇਦ ਉਸਤਾਦ ਨੁਰਦੀਨ ਲਾਹੌਰੀ ਭੀ ਕਿਸੇ ਘੋਲ ਦੇ ਨਿਯਤ ਕਰਨ ਲਈ ਆਏ ਹੋਇ ਸਨ-ਕਿਕਰ ਸਿੰਘ ਦਾ ਇਕ ਪੱਠਾ ਕਿਸੇ ਥਾਂ ਫਟ ਦੇ ਲਗਨ ਦੇ ਕਾਰਨ ਪਿਛੇ ਹਟ ਗਿਆ ਅਰ ਪੂੰਝਨ ਲਗ ਪਿਆ-ਉਸ ਵੇਲੇ ਕਿਕਰ ਸਿੰਘ ਬੋਲਿਆ ਕਿਓਂ ਉਸਤਾਦ ਜੀ ਜਦੋਂ ਮੇਰੇ ਅਤੇ ਕਲੂ ਦੇ ਘੋਲ ਵਿਚ ਉਸਨੇ ਨਹੁੰ ਮਾਰਕੇ ਮੇਰਾ ਮੂੰਹ ਛਿਲ ਦਿਤਾ ਸੀ ਕੀ ਮੈਂ ਭੀ ਉਸ ਵੇਲੇ ਪੂੰਝਿਆ ਸੀ? ਉਸਦੀ ਇਸ ਗਲ ਤੇ ਸਾਰੇ ਹਸ ਪਏ ਅਰ ਆਪ ਹੀ ਆਪਣੀ ਗਲ ਤੋਂ ਸ਼ਰਮਿੰਦਾ ਹੋਇਆ।

ਕਿਕਰ ਸਿੰਘ ਦੀ ਕਾਹਲ ਇੱਕ ਵਾਰੀ ਕਿਸੇ ਛਿੰਜ ਤੇ ਜਾਨੇ ਦੀ ਤਿਆਰੀ ਵੇਲੇ ਬੜੀ ਛੇਤੀ ਕਪੜੇ ਪਾ ਆਪਣੇ ਸਾਥੀਆਂ ਨਾਲੋਂ ਪਹਿਲਾਂ ਤਿਆਰ ਹੋ ਗਿਆ-ਸਾਥੀਆਂ ਨੇ ਕਿਹਾ ਯਾਰ ਕਾਹਲ ਨਾਂ ਕਰ ਸਾਨੂੰ ਭੀ ਤਿਆਰ ਹੋ ਲੈਨ ਦੇ-ਅਗੋਂ ਕਿਕਰ ਸਿੰਘ ਨੇ ਕਿਹਾ-ਭਾਈ ਤੁਹਾਨੂੰ ਪਤਾ ਨਹੀਂ ਕਿ