(੨੯)
ਈਸਰ ਦੀ ਕ੍ਰਿਪਾ ਹੈ-- ਪਰ ਉਹ ਕਹਿੰਦਾ ਸੋਚ ਹੈ ਪੰਤੂਮੈਨੂੰ ਤਾਂ ਅੰਤ ਹੀ ਦਿਸਦਾ ਹੈ-ਏਨਾਂ ਹੀ ਖਿਚ ਖਿਚੀਆਂ ਵਿਚ ਬਹੁਤ ਸਾਰੇ ਘੋਲ ਕੀਤੇ ਅਰ ਰੁਪੈਯਾ ਕੁਮਾਲੀਤਾ ਸਾਲ ਭੀ ਆਪਣੇ ੧੧ ਹਿਸੇ ਗੁਜਾਰ ਗਿਆ ਅਰਥਾਤ ੧੧ਮਹੀਨੇ ਗੁਜਰ ਗਏ-ਅਰ ਬਾਰਵਾਂ ਸ਼ੁਰੂ ਹੋਪਿਆ-ਮਾਨੋ ਪਹਿਲਵਾਨ ਦੀ ਮੌਤ ਦੇ ਦਿਨ ਆ ਗਏ-ਉਨਾਂ ਦਿਨਾਂ ਵਿਚ ਉਸਨੂੰ ਇਕ ਸੁਫਨਾ ਆਇਆ ਕਿ ਦੋ ਆਦਮੀ ਜੋ ਤਰਖਾਨ ਪ੍ਰਤੀਤ ਹੁੰਦੇ ਹਨ ਮੇਰੇ ਆਲੇ ਦੁਆਲੇ ਖਲੇ ਹਨ-ਅਖ ਖੁਲੀ ਤਾਂ ਕੀ ਵੇਖਦਾ ਹੈ ਕਿ ਉਸਦੇ ਪਠੇ ਤਾਸ਼, ਖੇਡ ਰਹੇ ਅਰ ਠੀਸਾਂ ਮਾਰ ਰਹੇ ਹਨ-ਕਿਕਰ ਸਿੰਘ ਨੇ ਉਸ ਵੇਲੇ ਸਾਂਈ ਮੀਹਾਂ ਸ਼ਾਹ ਨੂੰ ਬੁਲਾਯਾ ਆਪਣਾ ਸੁਫਨਾ ਸਨਾਇਆ ਜਿਸਦੇ ਉਤਰ ਵਿਚ ਸਾਂਈ ਜੀਨ ਕਿਹਾ ਕਿ ਇਹ ਤੁਹਾਡੇ ਭਰਮ ਦਾ ਚਿਤ੍ਰ ਹੈ-ਹੋਰ ਕੁਝ ਨਹੀਂ-ਉਸਦੇ ਚਾਚੇ ਦੇਵਾ ਸਿੰਘ ਨੇ ਕਿਹਾ ਸਾਂਈ ਜੀ ਇਸਨੂੰ ਵਹਿਮ ਬਹੁਤ ਹੋਗਿਆ ਹੈ ਹੈ ਏਹਦਾ ਕੁਝ ਇਲਾਜ ਕਰੋ ਅਜਿਹਾ ਨਾਂ ਹੋਵੇ ਕਿ ਕਿਧਰੇ ਸਿਰਨੂੰ ਗਰਮੀ ਖੁਸ਼ਕੀ ਹੋ ਜਾਵੇ-ਇਹ ਸੁਣ ਪੈਹਲਵਾਨ ਹਸ ਪਿਆ। ਅਰ ਕਿਹਾ ਕਿ ਤਿੰਨ ਪਾਉ ਬਦਾਮ ਘੋਟ ਕੇ ਪੀ ਲੈਂਦਾ ਹਾਂ ਹੁਣੇ ਗਰਮੀ ਖੁਸ਼ਕੀ ਦੂਰ ਹੋ ਜਾਇਗੀ ।
ਕੁਝ ਦਿਨਾਂ ਪਿੱਛੋਂ ਕਿਕਰ ਸਿੰਘ ਨੂੰ ਫੇਰ ਅਜਿਹਾ ਹੀ ਸੁਫਨਾ ਆਇਆ । ਕੋਲ ਇਕ ਬਾਹਮਣ ਸੀ ਉਨੂੰ ਉਠਾਇਆ ਅਰ ਪੁਛਿਆ ਕਿ ਕੀ ਵੇਲਾ ਹੈ-ਉਸਨੇ ਕਿਆ
ਕਿ ਬਾਰਾਂ ਬਜੇ ਹਨ-ਉਸ ਵੇਲੇ ਭੀ ਉਸਦੇ ਪਠੇ ਤਾਸ਼ ਤੂਸ਼