ਪੰਨਾ:ਕਿੱਕਰ ਸਿੰਘ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਆਮਦਨ ਹੋਈ-ਕੋਈ ਸਾਤਾ ਖਾਲੀ ਨਹੀ ਜਾਂਦਾ ਜਿਸ ਵਿਚ ਉਸ ਨਾਲ ਦੋ ਤਿਨੀ ਥਾਵਾਂ ਤੋ ਘੋਲਾਂ ਦੇ ਫੈਸਲੇ ਕਰਨ ਲਈ ਕੋਈ ਨਾ ਆਉਂਦਾ।

ਉਸਦੇ ਮਰਨ ਥੀ ਪੈਹਲਾਂ ਜਬਲ ਪੁਰ ਥੀ ਇਕ ਸੇਠ ਆਯਾ ਹੋਯਾ ਸੀ ਜਿਸਨੇ ਧਕੇ ਨਾਲ ਉਸਦੇ ਖੀਸੇ ਵਿਚ ਪੰਜਾਹ ਰੁਪੈ ਸੱਟ ਦਿਤੇ ਸਨ- ਭਾਵੇਂ ਉਸਨੇ ਨਾ ਨਿਬਰ ਕੀਤੀ ਪਰ ਸੇਠ ਨੇ ਜਰੂਰ ਹੀ ਦਿਤੇ-ਏਸੇਤ੍ਰਾਂ ਹੋਰ ਭੀ ਛੇ ਸਤ ਥਾਵਾਂ ਤੋਂ ਥਿਆਨਾ ਆਯਾ ਹੋਇਆ ਸੀ ਜੋ ਮੋੜਨਾ ਪਿਆ- ਮੁਕਦੀ ਗਲ ਛੇਕੜ ਸਮੇ ਭੀ ਪੈਹਲਵਾਨ ਨੇ ਆਪਣੇ ਘੋਲ ਦੁਆਰਾ ਥਹੁਤ ਰੁਪੈਯਾ ਕਮਾਯਾ ਕਿਕਰ ਸਿੰਘ ਨੇ ਜਿਹਾ ਕਿ ਤਾਸ ਖੇਡਨ ਵਾਲਿਆਂ ਲਈ ਥਾਂ ਅਤੇ ਸਾਮਾਨ ਬਨਵਾਇ ਹੋਇ ਸਨ ਉਜਿਹੇ ਨਮਾਜ਼ੀ ਲੋਕਾਂ ਕਈ ਨਮਾਜ ਪੜਨ ਵਾਸਤੇ ਥੜੀ ਸੁੰਦਰ ਅਤੇ ਏਕਾਂਤ ਜਗਹਾ ਜੋ ਹਰ ਤ੍ਰਾਂ ਸਾਫ ਅਰ ਉਨਾ ਦੇ ਮੰਨ ਭਾਓਂਦੀ ਸੀ ਬਨਾ ਰਖੀ ਸੀ ਏਸੇ ਤ੍ਰਾਂ ਹੋਰ ਲੋਕਾਂ ਲਈ ਅੱਡ ੨ ਥਾਵਾਂ ਸਨ-ਈਸਰ ਦੀ ਕੁਦਰਤ ਜੇਹੜੇ ਵਾਰ ਕੇ ਉਹ ਇਸ ਸੰਸਾਰ ਵਿਚ ਮਾਤਾ ਦੇ ਗਰਭ ਦੁਆਰਾ ਆਇਆ ਉਸੇ ਵਾਰ ਅਰਥਾਤ ਮੰਗਲ ਵਾਰ ਵਾਲੇ ਦਿਨ ਇਸ ਸੰਸਾਰ ਅਸਾਰ ਥੀ ਸਦਾ ਲਈ ਵਿਦਾ ਹੋਗਿਆ।

ਮਰਨ ਵਾਲੇ ਦਿਨ ਭੀ ਕਿਕਰ ਸਿੰਘ ਨੇ ਆਪਣੇ ਯਾਰਾਂ ਮਿਤ੍ਰਾਂ ਅਤੇ ਸਾਕ ਸ੍ਰਬੰਧੀਆਂ ਨੂੰ ਕਿਹ ਦਿਤਾ ਕਿ ਮੈ ਅਜ ਇਸ ਸੰਸਾਰ ਤੋਂ ਚਲਾ ਜਾਵਾਂਗਾ ਭਾਂਵੇਂ ਲੋਕ ਇਹ ਕਹਿੰਦੇ ਰਹੇ ਕਿ ਤੂੰ ਚੰਗਾ ਭਲਾ ਹੈ ਕੋਈ ਰੋਗ ਅਤੇ ਤਕ