ਸਮੱਗਰੀ 'ਤੇ ਜਾਓ

ਪੰਨਾ:ਕਿੱਕਰ ਸਿੰਘ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੨)


ਲੀਫ ਨਹੀ ਤੂੰ ਏਸ ਵੈਹਮ ਨੂ ਛਡਦੇ ਪਰ ਉਸ ਦੇ ਮੂੰਹੋਂ ਕੁਦਰਤ ਸਚ ਅਖਵਾ ਰਹੀ ਸੀ-ਉਸਦੇ ਚਾਚੇ ਨੇ ਸਾਈਂ ਮੀਹਾਂ ਸ਼ਾਹ ਨੂੰ ਆਖਿਆ ਕਿ ਇਹ ਕੀ ਗਲ ਹੈ- ਸਾਈ ਜੀ ਨੇ ਆਖਿਆ ਭਾਈ ਜਿਨ ਨਿਕਲ ਜਾਂਦਾ ਹੈ ਪਰ ਜਨ ਨਹੀਂ ਨਿਕਲ ਦਾ ਅੰਤ ਵੇਲੇ ਕਿਕਰ ਸਿੰਘ ਨੇ ਸਾਈ ਮੀਹਾਂ ਸਾਹ ਨੂੰ ਸਦਕੇ ਕਿਹਾ ਕਿ ਤੁਸੀ ਆਪਣੇ ਪਿੰਡ ਚਲੇ ਜਾਉ ਤਾਂ ਕਿ ਮੇਰੀ ਮੌਤ ਤੋਂ ਤੁਹਾਨੂੰ ਖੇਦ ਨਾਂ ਪੁਜੇ ਕਿਉਂਕੇ ਤੁਹਾਨੂੰ ਮੇਰੇ ਨਾਲ ਸ਼ਰੂ ਤੋਂ ਹੀ ਬਹੁਤ ਪਿਆਰ ਹੈ ਸਾਂਈ ਜੀ ਉਸਦੀਆਂ ਗਲਾਂ ਸੁਣ ਕਹਨ ਲਗੇ ਕਿ ਕਿਕਰ ਸਿੰਘ ਨੂੰ ਬੜਾ ਸਿਆਣਾ ਹੋ ਗਿਆ ਹੈ ਲੌ ਹਛਾ ਜੇ ਇਉਂ ਹੀ ਹੋਣਾਂ ਹੈ ਤਾਂ ਇਹ ਨਹੀ ਹੋ ਸਕਦਾ ਕਿ ਸਾਰੀ ਉਮਰ ਤੇਰੇ ਨਾਲ ਰਹੀਏ ਅਰ ਅੰਤ ਨੂੰ ਤੈਨੂ ਛਡ ਜਾਈਏ। ਪਰ ਕਿਕਰ ਸਿੰਘ ਨੇ ਨਾਂ ਮੰਨਿਆਂ ਅਰ ਸਾਂਈ ਨੂੰ ਪਿੰਡ ਘਲ ਦਿੱਤਾ। ਫੇਰ ਜਦ ਅਧੀਕੁ ਰਾਤ ਦਾ ਵੇਲਾ ਹੋਯਾ ਤਾਂ ਆਦਮੀ ਭੇਜ ਸਾਈ ਨੂ ਬੁਲਾ ਲਿਆ । ਸਾਂਈ ਹੋਰਾਂ ਦੇ ਆਓਨ ਤੋਂ ਥੋੜੇ ਚਿਰ ਪਿਛੋ ਕਿਕਰ ਸਿੰਘ ਗਲਾਂ ਕਥਾ ਕਰਦਿਆਂ ਹੀ ਲੱਤਾ ਪਸਾਰ ਪਿਆ। ਉਸ ਵੇਲੇ ਸਾਈ ਜੀ ਨੇ ਉਨਾਂ ਪਠਿਆਂ ਨੂੰ ਆਖਿਆ ਕਿ ਵੇਖੋ ਖਾਂ ਪਹਿਲਵਾਨ ਕਿਉਂ ਚੁਪ ਹੋਗਿਆ ਹੈਉਨਾਂ ਆਖਿਆ ਐਵੇ ਦੜਵਟੀਪਿਆ ਹੈ-ਆਪ ਉਠਕੇ ਸਾਂਈ ਨੇ ਵੇਖਿਆ ਤਾਂ ਓਹ ਠੰਢਾ ਹੋਇਆ ਪਿਆ ਸੀ-ਡਾਕਟਰ ਹਕੀਮ ਬੁਲਾਇ ਗਏ ਜਿਨਾਂ ਨੇ ਕਹਾ ਕਿ ਸਚ ਮੁਚ ਮ੍ਰਿਤੂ ਹੋਗਿਆ ਹੈ।