ਪੰਨਾ:ਕਿੱਕਰ ਸਿੰਘ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਕਾ

ਉਨੀਵੀਂ ਸਦੀ ਦੇ ਏਸ ਪ੍ਰਸਿਧ ਅਤੇ ਚੋਣਵੇਂ ਪਹਿਲਵਾਨ ਦੇ ਜੀਵਨ ਸਮਾਚਾਰ (ਜੇਹੜਾ ਹਿੰਦੂ ਅਤੇ ਸਿਖ ਸ਼ਰੇਣੀ ਵਿਚ ਅਪਣੇ ਅਦੁਤੀ ਬਲ ਦੇ ਕਾਰਨ ਸ਼ਰੋਮਣੀ ਪਹਲਵਾਨ ਮੰਨਿਆ ਗਿਆ ਹੈ) ਅਪਣੇ ਸੋਭਾ ਯੋਗ ਗੁਣਾ ਕਰਕੇ ਖਾਸ ਵਡਯਾਈ ਦੇ ਭਾਗੀ ਹੈਨ।

ਇਸ ਦੀ ਜਨਮ ਜੀਵਨ ਅਤੇ ਅੰਤਮ ਕਥਾ ਬਾਹਲੀ ਸਿਖ੍ਯਾ ਦਾਇਕ ਤੇ ਅਸਚਰਜ ਜਨਕ ਹੈ।

ਇਸ ਪੈਹਲਵਾਨ ਦੀ ਜਨਮ ਭੂਮੀ ਮਾਝਾ ਹੈ ਜੋ ਪੰਜਾਬ ਦੇਸ ਵਿਚ ਸਾਰੇ ਹੀ ਦੇਸ਼ ਕੋਲੋਂ ਬਲ ਅਤੇ ਅਰੋਗਤਾ ਭਰੀ ਆਬੋ ਹਵਾ ਕਰਕੇ ਪ੍ਰਸਿਧ ਹੈ ਇਥੋਂ ਦੇ ਵਸਨੀਕ ਸੁਭਾਵਕਹੀ ਹੋਰ ਥਾਵਾਂ ਦੇ ਲੋਕਾਂ ਕੋਲੋਂ ਬਲਿਸਟ ਹੁੰਦੇ ਹਨ।

ਕਿਕਰ ਸਿੰਘ ਇਕ ਵੱਡਾ ਬਲੀ ਅਤੇ ਰਿਸ਼ਟ ਪੁਸ਼ਟ ਪਹਲਵਾਨ ਸੀ ਕਰਤਾਰ ਨੇ ਇਸਦੇ ਅੰਗਾਂ ਵਿਚ ਓਹ ਸਡੌਲਤਾ ਅਤੇ ਮਨ ਵਿਚ ਨਿਰਭੈਤਾ ਭਰੀ ਸੀ ਕੇ ਇਸਦੇ ਨਾਲ ਦਾ ਬਲੀ ਦੂਜਾ ਨਹੀਂ ਸੀ ਕੇਵਲ ਇਕੋ ਹੀ ਗੁਲਾਮ ਨਾਮੀ ਅਮ੍ਰਤਸਰੀ ਭਲਵਾਨ ਇਸਦੇ ਸਾਹਮਣੇ ਹੋਇਆ ਅਤੇ ਇਸੇ ਹੀ ਕਾਰਨ ਉਸਨੂੰ ਰੁਸਤਮ ਹਿੰਦ ਦੀ ਪਦਵੀ ਪ੍ਰਾਪਤ ਹੋਈ ਇਸਦੇ ਦੇਵ ਜੇਹੇ ਸਰੀਰ ਅਤੇ ਬਲ ਨੇ ਸਮੇਂ ਨੂੰ ਹੈਰਾਨ ਕਰ ਛਡਿਆ ਸੀ ਇਸਤੇ ਅਸਚਰਜਤਾ ਏਹ ਕੇ ਕਿਕਰ ਸਿੰਘ ਸਤਮਾਹਾਂ ਜਨਮਿਆ ਸੀ।