ਇਹ ਸਫ਼ਾ ਪ੍ਰਮਾਣਿਤ ਹੈ
(੩)
ਸੁੰਦਰੀ ਇਸਤ੍ਰੀ ਨੇ ਇਸ ਪਰ ਮੋਹਤ ਹੋਕੇ ਇਸਨੂੰ ਆਪਨੇ ਅਧੀਨ ਕਰਨ ਦਾ ਯਤਨ ਕੀਤਾ ਓਸ ਨਿਤ ਨਵੇਂ ਨਖਰਿਆਂ ਕਰਕੇ ਅਤੇ ਕਈ ਦਿਨਾਂ ਦੀ ਅਥਕ ਮੇਹਨਤ ਨਾਲ ਅਪਨੀ ਵਲ ਝੁਕਾ ਤਾਂ ਲਿਆ ਪਰ ਅਜੇ ਸਤ ਭੰਗਦਾ ਸਮਾਂ ਨਹੀਂ ਸੀ ਮਿਲ੍ਯਾ ਕੇ ਸਾਈ ਮੀਹਾਂ ਸ਼ਾਹ ਨੇ ਵਿਸ਼ੇ ਦੇ ਔਗਣ ਸਮਝਾ ਦਿਤੇ ਫਿਰ ਤਾਂ ਓਹ ਸਾਰਾ ਹੀ ਜੋਰ ਲਾ ਚੁਕੀ ਪਰ ਕਿਕਰ ਸਿੰਘ ਨੇ ਇਕ ਨਾ ਮੰਨੀ।
ਕਿਕਰ ਸਿੰਘ ਪੰਜਾਬੀ ਤੋਂ ਛੁਟ ਉਰਦੂ ਦਾ ਵੀ ਚੰਗਾ ਜਾਣੂ ਸੀ ਭਾਵੇਂ ਏਹ ਲਿਖ ਪੜ ਕੁਛ ਨਹੀ ਸੀ ਜਾਣਦਾ ਪਰ ਰਯਾਸਤਾਂ ਵਿਚ ਜਾਣ ਅਤੇ ਰਹਣ ਕਰਕੇ ਓਥੋਂ ਦੀ ਬੋਲੀ ਚੰਗੀ ਤਰਾਂ ਸਿਖ ਗ੍ਯਾ ਸੀ।
ਕਿਕਰ ਸਿੰਘ ਦੇ ਸੰਤ ਬੇਲੀ ਹੋਨ ਦਾ ਸਬੂਤ ਉਸਦੇ ਜੀਵਨ ਬ੍ਰਿਤਾਂਤ ਵਿਚੋਂ ਆਪ ਨੂੰ ਭਲੀ ਪ੍ਰਕਾਰ ਪ੍ਰਗਟ ਹੋ ਜਾਇਗਾ ਕੇ ਕਈ ਅਚੰਭਾ ਕੌਤਕ ਦ੍ਰਿਸਟ ਮਾਨ ਹੋਏ ਮੁਕਦੀ ਗਲ ਏਹ ਕੇ ਬਹੁਤ ਗਲ਼ੀਂ ਏਹ ਪੈਹਲਵਾਨ ਵਡ੍ਯਾਈ ਦੇ ਯੋਗ ਸੀ ਕਈ ਪਹਲਵਾਨ ਏਸ ਦੀ ਖਰੈਤ ਪਲਦੇ ਸਨ ਅਤੇ ਇਸਦੇ ਨਾਉਂ ਕਰਕੇ ਕਈਆਂ ਦਾ ਗੁਜਾਰਾ ਸੀ।
ਦਾਸ ਮੌਲਾ ਬਖਸ਼ ਕੁਸ਼ਤਾ