੧ਓ ਸਤਿਗੁਰ ਪ੍ਰਸਾਦਿ॥
ਅਥ ਕਿਸਾ ਕਲਯੁਗ ਕੀ ਯਾਰੀ ਕਾ ਲਿਖ੍ਯਤੇ।
ਦੋ:॥ ਸਾਰਦ ਕੋ ਹ੍ਰਿਦੈ ਧਰੂੰ ਜਗਦੰਭੈ ਭਵ ਮਾਤਾ॥ ਸਿੰਘ
ਚੜੀਰਣਗਾਜਤੀ ਕਲੂਕਾਲ ਵਿਖ੍ਯਾਤਾ॥੧॥ਕਰਖਾ ਛੰਦ।
॥ਆਦਿ ਸਾਰਦਾ ਸਿਮਰੀ ਮਨ ਮੇਂ ਕਹੈ ਪਹਾੜਾਂ ਵਾਲੀ॥ ਕਲਯੁਗ ਦੇ ਵਿਚ ਨੂਰ ਉਸੀ ਦਾ ਉਸ ਦੀ ਜੋਤਿ ਨਿਰਾਲੀ॥ਸੂਹਾ ਚੋਲਾ ਅੰਗ ਬਿਰਾਜੈ ਗਾਜੈ ਵਿਚ ਦਲਾਂ ਦੇ॥ ਜੀਵ ਸੰਤ ਸਭ ਧਿਆਵਨ ਉਸਨੂੰ ਆਦਿਕ ਮਛ ਜਲਾੰ ਦੇ॥ ਮਾਥੇ ਤਿਲਕ ਚਿਲਕਦਾ ਮੰਦਰ ਗਲੇ ਬਿਰਾਜੇ ਮਾਲਾ॥ ਕਿਰਪਾ ਕਰ ਸੰਤ ਦਾ ਖੋਲੈ ਬੁਧੀ ਕਾ ਜੋ ਤਾਲਾ॥ ਤਾ ਤੇ ਸਰਨ ਪੜਾ ਮੈ ਤੇਰੀ ਆਪਨਾ ਸੇਵਕ ਜਾਨੋ॥ਮੂਰਖਤਾ ਕੋ ਦੂਰ ਕਰੋ ਅਰ ਤੰਬੂ ਅਕਲ ਦੇ ਤਾਨੋ॥ ਸਬ ਕਬੀਸਰ ਆਦੋ ਲਾ ਕੇ ਪੜਨ ਤੁਮਾਰੀ ਸਰਨੀ॥ ਗੋਕਲ ਚੰਦ ਕੀ ਮਨਸਾ ਪੂਰੀ ਕਿਰਪਾ ਕਰਕੇ ਕਰਨੀ॥੧॥ ਭਜਨ।॥ ਮੈ ਆਸਕ ਤੇਰੇ ਦੀਦ ਪੈ ਬਿਨਾ ਮਿਲੈ ਹੋਤ ਅੰਧਿਆਰਾ॥ ਟੇਕ। ਹਿਜਰ ਮੇ ਸੀਨਾ ਐਸੇ ਫਟਤਾ॥ ਜਿਉ ਗਰਦੇ ਕੋ ਸਾਬਨ ਕਟਤਾ॥ ਤੇਰਾ ਨਾਮ ਦਮ ੨ ਮੇ ਰਟਤਾ ਕਿਉ ਧਰਾ ਤੈ ਅਪਨੇ ਮੁਰੀਦ ਪੈ ਜਾਲਮ ਤੇਜ ਕਟਾਰ ਮੇ ਆਸਕ ਤੇਰੇ॥ ਆਸਕ ਬਿਪਤ ਜਗਤ ਮੈ ਭਰਤਾ॥ ਨਾ ਕੁਛ ਜੀਤਾ ਨਾ ਕੁਛ ਮਰਤਾ॥ ਹਰਦਮ ਗਮ ਔਰ ਦੁਖੜੇ ਭਰਤਾ॥ ਮੈ ਆਸਕ ਤੇਰੇ ਦੀਦ ਪੈ ਬਿਨਾ ਮਿਲੇ ਹੋਤ ਅੰਧਿਆਰਾ॥੪॥ ਤੁਝੇ ਤਰਸ ਹਰਗਿਜ ਨਹੀ ਆਤਾ ਆਸਕ ਦੇਖ ਅਤੀ ਦੁਖ ਪਾਤਾ॥