ਨਾ ਸੰਗਾਵੈ ਜੀ॥ ਔਖਦਾ ਬਨਾਵੈ ਜੋ ਅਨੇਕ ਹੀ ਰਿਝਾਵਨੇ ਨੂੰ ਕਿਮੇ ਸਾਈ ਸਚਾ ਆਸ ਮਨ ਦੀ ਪੁਜਾਵੈ ਜੀ॥ ਰਬ ਦੀ ਰਜਾਇ ਨੂੰ ਖੁਦਾਇ ਨੂੰ ਖਦਾਇ ਬਿਨ ਕੌਨ ਜਾਣੈ ਆਪਦਾ ਓਹ ਭੇਦ ਨਹੀ ਹੁਵੰਦਾ ਹੈ ਓਹਦੇ ਤੀਕ ਭੋਗ ਦੇ ਸੰਜੋਗ ਨਹੀ ਪਾਵੈਜੀ॥੧੧॥ ਦਿਲ ਮੇ ਦਲੀਲ ਜਟ ਕਰਦਾ ਜਲੀਲ ਹੋ ਕੇ ਕੇਹੜੀ ਤਤਬੀਰ ਕੋਲ ਜਟੀ ਦੇ ਹੀ ਜਾਈਏ॥ ਇਕਵਾਰ ਰੋਇਕੇ ਤੇ ਅਰਜ ਗੁਜਾਰ ਲਈਏ ਮਿਤ੍ਰਾ ਦੇ ਨਾਲ ਜਾ ਕੇ ਬੇਨਤੀ ਸੁਨਾਈਏ॥ ਮੰਨੇ ਜੇ ਅਰਜ ਬੇੜਾ ਲੰਘਦਾ ਦਰੀਆਊ ਵਿਚੋ ਘਰ ਬਾਹਰ ਪਟਕੇ ਪ੍ਰਤੀ ਕਿਮੇਂ ਲਾਈਏ॥ ਜਾਤੀ ਸੰਗ ਖੋਇਕੇ ਮੈ ਆਪ ਹੀ ਅਰਜ ਕਰਾ ਅਕੇ ਕਿਸੇ ਨਾਰ ਨੂੰ ਵਕੀਲ ਹਾਰ ਪਾਈਏ॥੧੨॥ਅਰਜ ਕਰਨਾ ਜਟ ਕਾ॥ਕਬਿਤ॥ ਹਥ ਬੰਨ ਬੇਨਤੀ ਗੁਜਾਰੇ ਸਰਮ ਖੋਇਕੇ ਤਾਂ ਰੋਇਕੇ ਤੇ ਕਹੈ ਹੁਣ ਕਰੋ ਮੇਹਰਬਾਨੀਆ॥ ਕੁਬਾਬ ਵਾਂਗ ਭੁਜਦਾ ਨ ਸੁਝਦਾ ਹੈ ਕੁਝ ਮੈਨੂੰ ਮਾਰੀਆ ਇਸਕ ਨੇ ਪ੍ਰੇਮ ਦੀ ਕਾਨੀਆ॥ ਤੰਦੂਰ ਮਚੇ ਕਾਲਜੇ ਦੇ ਵਿਚ ਮੇਰੇ ਓਸ ਵੇਲੇ ਨਿਕਲੇ ਤੂੰ ਜਦੋ ਗਲ ਹਥ ਬੰਨ ਗਾਨੀਆ॥ ਵਾਸਤੇ ਗੁਰੂ ਦੇ ਸਰੂ ਕਰ ਦੇ ਤੂ ਆਸਕੀ ਨੂੰ ਏਹੋ ਜਗ ਵਿਚ ਰੰਣੇ ਰਹਿਣਗੀਆ ਨਸਾਨੀਆਂ॥੧੩॥॥ ਕਹਣਾ ਰਬੀਸਰ ਦਾ॥॥ਸਕਰਖੋਰੇ ਆਦਮੀ ਨੂੰ ਸਕਰ ਹਥ ਆਈ ਅਜ ਭੁਖਿਆ ਜੇ ਬਾਜਾ ਤਾਈ ਮਿਲਗੂਆਂ ਮਾਸ ਜੇ॥ ਮਮੋਲਿਆਂ ਨੂੰ ਕੰਗਨੀ ਹੈ ਰਬ ਨੇ ਹੀ ਭੇਜ ਦਿਤੀ ਗਊ ਰਾਮ ਚੌਣੇ ਦੀ ਨੂੰ ਹਥ ਆਯਾ ਹਰਾ ਘਾਸ ਜੇ॥ ਮਨ ਕੀ ਮੁਰਾਦ ਸਾਈ ਸਭ ਦੀ ਪੁਜਾਵਦਾ ਹੈ ਚਿਤ ਵਿਚ ਕਹੈ ਆਇਯਾ ਕਖ ਹੁਣ ਰਾਸ ਜੇ॥ ਸਕਾਰ ਹਥ ਆਯਾ ਕੁਤਿਆ ਚਾਣਕ ਗੋਕਲਚੰਦਾ ਰਬਾ ਧਨਭਾਗ ਮੇਰੀ ਪੂਰੀ ਹੋਈ ਆਸ ਜੀ॥
ਪੰਨਾ:ਕਿੱਸਾ ਕਲ ਯੁਗ ਕੀ ਯਾਰੀ.pdf/9
ਦਿੱਖ