ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਘਾਤ ਗੁਨਾਹ ਕਰਾਇਆ ਮੈਂ।
ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ,
ਇਹੋ ਕਰਮ ਨਸੀਬ ਲਖਾਇਆ ਮੈਂ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਹੁਣ ਰਾਜੇ ਨੇ ਚੋਰ ਬਣਾਇਆ ਮੈਂ।

ਸੀਨ ਸਮਝ ਰਾਜਾ ਬੁਧਿ ਹਾਰ ਨਾਹੀ,
ਕਹਿੰਦੀ ਇੱਛਰਾਂ ਵਾਸਤਾ ਪਾਇਕੇ ਜੀ
ਅੰਬ ਵੱਢ ਕੇ ਅੱਕ ਨੂੰ ਵਾੜ ਦੇਵੇਂ,
ਪਛੋਤਾਵੇਂਗਾ ਵਕਤ ਵਿਹਾਏ ਕੇ ਜੀ।
ਬੂਟਾ ਆਪਣਾ ਆਪ ਪੁਟਾਣ ਲੱਗੋਂ,
ਜੜ੍ਹਾਂਂ ਮੁੱਢ ਤਾਈਂ ਉਕਰਾਏ ਕੇ ਜੀ।
ਕਾਦਰਯਾਰ ਜੇ ਪੂਰਨ ਨੂੰ ਮਾਰਿਓ ਈ,
ਬਾਪ ਕੌਣ ਬੁਲਾਊਗਾ ਆਏ ਕੇ ਜੀ।

ਸ਼ੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ,
ਕਹਿਰਵਾਨ ਹੋ ਕੇ ਕਹਿੰਦਾ ਨਾਲ ਗੁੱਸੇ।
ਬਾਹਰ ਜਾਇ ਕੇ ਚੀਰੋ ਹਲਾਲ ਖੋਰੋ,
ਛੰਨੇ ਰੱਤੁ ਪਾਵੋ ਜਿਹੜੀ ਵਿਚ ਜੁੱਸੇ।
ਇਹਦੇ ਹੱਥ ਸਹਿਕਾਇ ਕੇ ਵਢਿਓ ਜੇ,
ਵਾਂਗ ਬੱਕਰੇ ਦੇ ਇਹਦੀ ਜਾਨ ਕੁੱਸੇ।
ਕਾਦਰਯਾਰ ਜਾਂ ਰਾਜੇ ਦਾ ਹੁਕਮ ਹੋਇਆ,
ਪਕੜ ਲਿਆ ਜਲਾਦਾਂ ਨੇ ਵਕਤ ਉਸੇ।

ਸ੍ਵਾਦ ਸਾਹਿਬ ਤੋਂ ਲਿਖਿਆ ਲੇਖ ਏਵੇਂ,
ਪੂਰਨ ਭਗਤ ਨੂੰ ਲੈ ਜਲਾਦ ਚੱਲੇ।
ਗਲੀ ਕੂਚਿਆਂ ਸ਼ਹਿਰ ਹੜਤਾਲ ਹੋਈ,
ਪਾਸ ਰੋਣ ਵਜ਼ੀਰ ਦੀਵਾਨ ਖਲੇ।
ਤਦੋਂ ਗਸ਼ਿ ਆਈ ਰਾਣੀ ਇੱਛਰਾਂ ਨੂੰ,
ਜਾਨ ਨਿਕਲੇ ਨਾ ਜਾਂਦੀ ਹੈ ਕਿਸੇ ਗੱਲੇ।
ਕਾਦਰਯਾਰ ਮੀਆਂ ਮਾਵਾਂ ਪੁੱਤਰਾਂ ਨੂੰ,
ਲੂਣਾ ਮਾਰਿਆ ਕੁਫਰ ਦੇ ਝਾੜ ਪੱਲੇ।

ਜ਼ੁਆਦ ਜ਼ਾਮਨੀ ਦੇ ਛੁਡਾਵਣੀ ਹਾਂ,
ਲੂਣਾ ਲਿਖ ਕੇ ਭੇਜਿਆ ਖ਼ਤ ਚੋਰੀ।

20